ਵਾਪਸ ਆਏ ਹੋਏ ਯਹੂਦੀਆਂ ਦੀ ਸੂਚੀ
ਨਹਮਯਾਹ 7:4-73
1ਜਿਨ੍ਹਾਂ ਲੋਕਾਂ ਨੂੰ ਬਾਬਲ ਦਾ ਰਾਜਾ ਨਬੂਕਦਨੱਸਰ ਗ਼ੁਲਾਮ ਬਣਾ ਕੇ ਲੈ ਗਿਆ ਸੀ, ਉਨ੍ਹਾਂ ਵਿੱਚੋਂ ਯਰੂਸ਼ਲਮ ਅਤੇ ਯਹੂਦਾਹ ਦੇ ਸੂਬਿਆਂ ਦੇ ਜਿਹੜੇ ਲੋਕ ਗ਼ੁਲਾਮੀ ਤੋਂ ਛੁੱਟ ਕੇ ਆਪੋ ਆਪਣੇ ਨਗਰਾਂ ਨੂੰ ਮੁੜ ਆਏ ਸਨ, ਉਹ ਇਹ ਹਨ - 2ਇਹ ਜ਼ਰੂੱਬਾਬਲ, ਯੇਸ਼ੂਆ, ਨਹਮਯਾਹ, ਸਰਾਯਾਹ, ਰਏਲਾਯਾਹ, ਮਾਰਦਕਈ, ਬਿਲਸ਼ਾਨ, ਮਿਸਪਾਰ, ਬਿਗਵਈ, ਰਹੂਮ ਅਤੇ ਬਆਨਾਹ ਨਾਲ ਆਏ। ਇਸਰਾਏਲੀ ਪਰਜਾ ਦੇ ਮਨੁੱਖਾਂ ਦੀ ਗਿਣਤੀ ਇਹ ਹੈ: 3ਪਰੋਸ਼ ਦੀ ਸੰਤਾਨ, ਦੋ ਹਜ਼ਾਰ ਇੱਕ ਸੌ ਬਹੱਤਰ 4ਸ਼ਫ਼ਟਯਾਹ ਦੀ ਸੰਤਾਨ, ਤਿੰਨ ਸੌ ਬਹੱਤਰ 5ਆਰਹ ਦੀ ਸੰਤਾਨ, ਸੱਤ ਸੌ ਪੰਝੱਤਰ 6ਪਹਥ-ਮੋਆਬ ਦੀ ਸੰਤਾਨ, ਯੇਸ਼ੂਆ ਅਤੇ ਯੋਆਬ ਦੇ ਵੰਸ਼ ਵਿੱਚੋਂ, ਦੋ ਹਜ਼ਾਰ ਅੱਠ ਸੌ ਬਾਰਾਂ 7ਏਲਾਮ ਦੀ ਸੰਤਾਨ, ਇੱਕ ਹਜ਼ਾਰ ਦੋ ਸੌ ਚੁਰੰਜਾ 8ਜ਼ੱਤੂ ਦੀ ਸੰਤਾਨ, ਨੌ ਸੌ ਪੰਤਾਲੀ 9ਜ਼ੱਕਈ ਦੀ ਸੰਤਾਨ, ਸੱਤ ਸੌ ਸੱਠ 10ਬਾਨੀ ਦੀ ਸੰਤਾਨ, ਛੇ ਸੌ ਬਤਾਲੀ 11ਬੇਬਾਈ ਦੀ ਸੰਤਾਨ, ਛੇ ਸੌ ਤੇਈ 12ਅਜ਼ਗਾਦ ਦੀ ਸੰਤਾਨ, ਇੱਕ ਹਜ਼ਾਰ ਦੋ ਸੌ ਬਾਈ 13ਅਦੋਨੀਕਾਮ ਦੀ ਸੰਤਾਨ, ਛੇ ਸੌ ਛਿਆਹਠ 14ਬਿਗਵਈ ਦੀ ਸੰਤਾਨ, ਦੋ ਹਜ਼ਾਰ ਛਿਪੰਜਾ, 15ਆਦੀਨ ਦੀ ਸੰਤਾਨ, ਚਾਰ ਸੌ ਚੁਰੰਜਾ 16ਅਟੇਰ ਦੀ ਸੰਤਾਨ, ਹਿਜ਼ਕੀਯਾਹ ਦੇ ਵੰਸ਼ ਵਿੱਚੋਂ ਅਠਾਨਵੇਂ 17ਬੇਸਾਈ ਦੀ ਸੰਤਾਨ, ਤਿੰਨ ਸੌ ਤੇਈ 18ਯੋਰਾਹ ਦੀ ਸੰਤਾਨ, ਇੱਕ ਸੌ ਬਾਰਾਂ 19ਹਾਸ਼ੁਮ ਦੀ ਸੰਤਾਨ, ਦੋ ਸੌ ਤੇਈ 20ਗਿੱਬਾਰ ਦੀ ਸੰਤਾਨ, ਪਚਾਨਵੇਂ 21ਬੈਤਲਹਮ ਦੀ ਸੰਤਾਨ, ਇੱਕ ਸੌ ਤੇਈ 22ਨਟੋਫਾਹ ਦੇ ਮਨੁੱਖ, ਛਿਪੰਜਾ, 23ਅਨਾਥੋਥ ਦੇ ਮਨੁੱਖ, ਇੱਕ ਸੌ ਅਠਾਈ 24ਅਜ਼ਮਾਵਥ ਦੇ ਮਨੁੱਖ, ਬਤਾਲੀ 25ਕਿਰਯਥ-ਯਾਰੀਮ, ਕਫ਼ੀਰਾਹ ਅਤੇ ਬਏਰੋਥ ਦੀ ਸੰਤਾਨ, ਸੱਤ ਸੌ ਤਰਤਾਲੀ 26ਰਾਮਾਹ ਅਤੇ ਗਬਾ ਦੇ ਮਨੁੱਖ ਛੇ ਸੌ ਇੱਕੀ 27ਮਿਕਮਾਸ਼ ਦੇ ਮਨੁੱਖ, ਇੱਕ ਸੌ ਬਾਈ 28ਬੈਤਏਲ ਅਤੇ ਅਈ ਦੇ ਮਨੁੱਖ, ਦੋ ਸੌ ਤੇਈ 29ਨਬੋ ਦੀ ਸੰਤਾਨ, ਬਵੰਜਾ 30ਮਗਬੀਸ਼ ਦੀ ਸੰਤਾਨ, ਇੱਕ ਸੌ ਛਿਪੰਜਾ 31ਦੂਜੇ ਏਲਾਮ ਦੀ ਸੰਤਾਨ, ਇੱਕ ਹਜ਼ਾਰ ਦੋ ਸੌ ਚੁਰੰਜਾ, 32ਹਾਰੀਮ ਦੀ ਸੰਤਾਨ, ਤਿੰਨ ਸੌ ਵੀਹ 33ਲੋਦ, ਹਦੀਦ ਅਤੇ ਓਨੋ ਦੀ ਸੰਤਾਨ, ਸੱਤ ਸੌ ਪੱਚੀ 34ਯਰੀਹੋ ਦੇ ਲੋਕ, ਤਿੰਨ ਸੌ ਪੰਤਾਲੀ 35ਸਨਾਆਹ ਦੀ ਸੰਤਾਨ, ਤਿੰਨ ਹਜ਼ਾਰ ਛੇ ਸੌ ਤੀਹ।
36ਜਾਜਕ - ਯਦਾਯਾਹ ਦੀ ਸੰਤਾਨ, ਜੋ ਯੇਸ਼ੂਆ ਦੇ ਘਰਾਣੇ ਦੇ ਸਨ, ਨੌ ਸੌ ਤਿਹੱਤਰ 37ਇੰਮੇਰ ਦੀ ਸੰਤਾਨ, ਇੱਕ ਹਜ਼ਾਰ ਬਵੰਜਾ 38ਪਸ਼ਹੂਰ ਦੀ ਸੰਤਾਨ, ਇੱਕ ਹਜ਼ਾਰ ਦੋ ਸੌ ਸੰਤਾਲੀ 39ਹਾਰੀਮ ਦੀ ਸੰਤਾਨ ਇੱਕ ਹਜ਼ਾਰ ਸਤਾਰਾਂ।
40ਲੇਵੀ - ਯੇਸ਼ੂਆ ਅਤੇ ਕਦਮੀਏਲ ਦੀ ਸੰਤਾਨ ਜੋ ਹੋਦਵਯਾਹ ਦੀ ਸੰਤਾਨ ਦੇ ਸਨ, ਚੁਹੱਤਰ।
41ਗਾਇਕ - ਆਸਾਫ਼ ਦੀ ਸੰਤਾਨ, ਇੱਕ ਸੌ ਅੱਠਾਈ 42ਦਰਬਾਨਾਂ ਦੀ ਸੰਤਾਨ, - ਸ਼ੱਲੂਮ ਦੀ ਸੰਤਾਨ, ਅਟੇਰ ਦੀ ਸੰਤਾਨ, ਤਲਮੋਨ ਦੀ ਸੰਤਾਨ, ਅੱਕੂਬ ਦੀ ਸੰਤਾਨ, ਹਟੀਟਾ ਦੀ ਸੰਤਾਨ, ਸ਼ੋਬਈ ਦੀ ਸੰਤਾਨ, ਸਾਰੇ ਇੱਕ ਸੌ ਉਨਤਾਲੀ।
43ਨਥੀਨੀਮ - ਸੀਹਾ ਦੀ ਸੰਤਾਨ, ਹਸੂਫ਼ਾ ਦੀ ਸੰਤਾਨ, ਟੱਬਾਓਥ ਦੀ ਸੰਤਾਨ, 44ਕੇਰੋਸ ਦੀ ਸੰਤਾਨ, ਸੀਅਹਾ ਦੀ ਸੰਤਾਨ, ਪਾਦੋਨ ਦੀ ਸੰਤਾਨ, 45ਲਬਾਨਾਹ ਦੀ ਸੰਤਾਨ, ਹਗਾਬਾਹ ਦੀ ਸੰਤਾਨ, ਅੱਕੂਬ ਦੀ ਸੰਤਾਨ, 46ਹਾਗਾਬ ਦੀ ਸੰਤਾਨ, ਸ਼ਲਮਈ ਦੀ ਸੰਤਾਨ, ਹਾਨਾਨ ਦੀ ਸੰਤਾਨ, 47ਗਿੱਦੇਲ ਦੀ ਸੰਤਾਨ, ਗਹਰ ਦੀ ਸੰਤਾਨ, ਰਆਯਾਹ ਦੀ ਸੰਤਾਨ, 48ਰਸੀਨ ਦੀ ਸੰਤਾਨ, ਨਕੋਦਾ ਦੀ ਸੰਤਾਨ, ਗੱਜ਼ਾਮ ਦੀ ਸੰਤਾਨ, 49ਉੱਜ਼ਾ ਦੀ ਸੰਤਾਨ, ਪਾਸੇਹ ਦੀ ਸੰਤਾਨ, ਬੇਸਈ ਦੀ ਸੰਤਾਨ, 50ਅਸਨਾਹ ਦੀ ਸੰਤਾਨ, ਮਊਨੀਮ ਦੀ ਸੰਤਾਨ, ਨਫੁਸੀਮ ਦੀ ਸੰਤਾਨ, 51ਬਕਬੂਕ ਦੀ ਸੰਤਾਨ, ਹਕੂਫਾ ਦੀ ਸੰਤਾਨ, ਹਰਹੂਰ ਦੀ ਸੰਤਾਨ, 52ਬਸਲੂਥ ਦੀ ਸੰਤਾਨ, ਮਹੀਦਾ ਦੀ ਸੰਤਾਨ, ਹਰਸ਼ਾ ਦੀ ਸੰਤਾਨ, 53ਬਰਕੋਸ ਦੀ ਸੰਤਾਨ, ਸੀਸਰਾ ਦੀ ਸੰਤਾਨ, ਥਾਮਹ ਦੀ ਸੰਤਾਨ, 54ਨਸੀਹ ਦੀ ਸੰਤਾਨ, ਹਟੀਫਾ ਦੀ ਸੰਤਾਨ।
55ਸੁਲੇਮਾਨ ਦੇ ਸੇਵਕਾਂ ਦੀ ਸੰਤਾਨ, - ਸੋਟਈ ਦੀ ਸੰਤਾਨ, ਸੋਫਰਥ ਦੀ ਸੰਤਾਨ, ਪਰੂਦਾ ਦੀ ਸੰਤਾਨ, 56ਯਅਲਾਹ ਦੀ ਸੰਤਾਨ, ਦਰਕੋਨ ਦੀ ਸੰਤਾਨ, ਗਿੱਦੇਲ ਦੀ ਸੰਤਾਨ, 57ਸ਼ਫਟਯਾਹ ਦੀ ਸੰਤਾਨ, ਹੱਟੀਲ ਦੀ ਸੰਤਾਨ, ਪੋਕਰਥ-ਹੱਸਬਾਇਮ ਦੀ ਸੰਤਾਨ, ਆਮੀ ਦੀ ਸੰਤਾਨ, 58ਸਾਰੇ ਨਥੀਨੀਮ ਅਤੇ ਸੁਲੇਮਾਨ ਦੇ ਸੇਵਕਾਂ ਦੀ ਸੰਤਾਨ ਤਿੰਨ ਸੌ ਬਾਨਵੇਂ ਸੀ।
59ਅਤੇ ਇਹ ਉਹ ਸਨ ਜਿਹੜੇ ਤੇਲ-ਮੇਲਹ, ਤੇਲ-ਹਰਸਾ, ਕਰੂਬ, ਅਦੋਨ, ਇੰਮੇਰ ਤੋਂ ਆਏ ਪਰ ਉਹ ਆਪਣੇ ਬਜ਼ੁਰਗਾਂ ਦੇ ਘਰਾਣੇ ਅਤੇ ਆਪਣੀ ਵੰਸ਼ਾਵਲੀ ਨੂੰ ਨਾ ਦੱਸ ਸਕੇ ਕਿ ਉਹ ਇਸਰਾਏਲ ਦੇ ਸਨ ਕਿ ਨਹੀਂ, 60ਦਲਾਯਾਹ ਦੀ ਸੰਤਾਨ, ਤੋਬਿਆਹ ਦੀ ਸੰਤਾਨ, ਨਕੋਦਾ ਦੀ ਸੰਤਾਨ, ਛੇ ਸੌ ਬਵੰਜਾ 61ਅਤੇ ਜਾਜਕਾਂ ਦੀ ਸੰਤਾਨ ਤੋਂ - ਹਬੱਯਾਹ ਦੀ ਸੰਤਾਨ, ਹਕੋਸ ਦੀ ਸੰਤਾਨ, ਬਰਜ਼ਿੱਲਈ ਦੀ ਸੰਤਾਨ ਜਿਸ ਨੇ ਗਿਲਆਦੀ ਬਰਜ਼ਿੱਲਈ ਦੀਆਂ ਧੀਆਂ ਵਿੱਚੋਂ ਇੱਕ ਕੁੜੀ ਵਿਆਹ ਲਈ ਅਤੇ ਉਸੇ ਦੇ ਨਾਮ ਉੱਤੇ ਸੱਦੇ ਗਏ। 62ਇਹਨਾਂ ਨੇ ਆਪਣੀਆਂ ਲਿਖਤਾਂ ਨੂੰ ਹੋਰਨਾਂ ਦੀਆਂ ਵੰਸ਼ਾਵਲੀਆਂ ਦੀਆਂ ਲਿਖਤਾਂ ਵਿੱਚ ਲੱਭਿਆ ਪਰ ਜਦ ਉਹ ਨਾ ਮਿਲੀਆਂ ਤਦ ਉਹਨਾਂ ਨੂੰ ਅਸ਼ੁੱਧ ਠਹਿਰਾਇਆ ਗਿਆ ਅਤੇ ਉਹ ਜਾਜਕਾਈ ਵਿੱਚੋਂ ਕੱਢੇ ਗਏ। 63ਅਤੇ ਪ੍ਰਧਾਨ ਨੇ ਉਨ੍ਹਾਂ ਨੂੰ ਕਿਹਾ ਕਿ ਜਦ ਤੱਕ ਕੋਈ ਜਾਜਕ ਊਰੀਮ ਤੇ ਥੁੰਮੀਮ ਨਾਲ ਖੜਾ ਨਾ ਹੋ ਜਾਵੇ, ਤਦ ਤੱਕ ਕਿਸੇ ਨੂੰ ਅੱਤ ਪਵਿੱਤਰ ਵਸਤੂਆਂ ਵਿੱਚੋਂ ਕੁਝ ਖਾਣਾ ਨਾ ਦਿੱਤਾ ਜਾਵੇ। 64ਸਾਰੀ ਦੀ ਸਾਰੀ ਸਭਾ ਬਤਾਲੀ ਹਜ਼ਾਰ ਤਿੰਨ ਸੌ ਸੱਠ ਸੀ। 65ਇਹ ਉਨ੍ਹਾਂ ਦੇ ਦਾਸ ਅਤੇ ਦਾਸੀਆਂ ਤੋਂ ਬਿਨ੍ਹਾਂ ਸੀ, ਜਿਨ੍ਹਾਂ ਦੀ ਗਿਣਤੀ ਸੱਤ ਹਜ਼ਾਰ ਤਿੰਨ ਸੌ ਸੈਂਤੀ ਸੀ ਅਤੇ ਉਨ੍ਹਾਂ ਵਿੱਚ ਦੋ ਸੌ ਰਾਗੀ ਅਤੇ ਰਾਗਣਾਂ ਸਨ। 66ਉਨ੍ਹਾਂ ਦੇ ਘੋੜੇ ਸੱਤ ਸੌ ਛੱਤੀ, ਖੱਚਰ ਦੋ ਸੌ ਪੰਤਾਲੀ, 67ਊਠ ਚਾਰ ਸੌ ਪੈਂਤੀ ਅਤੇ ਗਧੇ ਛੇ ਹਜ਼ਾਰ ਸੱਤ ਸੌ ਵੀਹ ਸਨ।
68ਜਦ ਬਜ਼ੁਰਗਾਂ ਦੇ ਘਰਾਣਿਆਂ ਦੇ ਆਗੂ ਯਰੂਸ਼ਲਮ ਵਿੱਚ ਯਹੋਵਾਹ ਦੇ ਭਵਨ ਵਿੱਚ ਆਏ, ਤਦ ਕਈਆਂ ਨੇ ਯਹੋਵਾਹ ਦੇ ਭਵਨ ਲਈ ਖੁਸ਼ੀ ਨਾਲ ਦਾਨ ਦਿੱਤੇ ਤਾਂ ਜੋ ਉਹ ਭਵਨ ਆਪਣੇ ਸਥਾਨ ਉੱਤੇ ਖੜਾ ਕੀਤਾ ਜਾਵੇ। 69ਉਨ੍ਹਾਂ ਨੇ ਆਪਣੇ ਵਿੱਤ ਅਨੁਸਾਰ, ਉਸ ਕੰਮ ਦੇ ਲਈ ਖ਼ਜ਼ਾਨੇ ਵਿੱਚ ਇੱਕਾਹਠ ਹਜ਼ਾਰ ਸੋਨੇ ਦੇ ਸਿੱਕੇ ਅਤੇ ਪੰਜ ਹਜ਼ਾਰ ਮਨਹ ਚਾਂਦੀ ਅਤੇ ਜਾਜਕਾਂ ਦੇ ਲਈ ਇੱਕ ਸੌ ਜੋੜੇ ਬਸਤਰ ਦਿੱਤੇ। 70ਤਦ ਜਾਜਕ ਅਤੇ ਲੇਵੀ ਅਤੇ ਪਰਜਾ ਵਿੱਚੋਂ ਕੁਝ, ਅਤੇ ਗਾਇਕ ਅਤੇ ਦਰਬਾਨ ਅਤੇ ਨਥੀਨੀਮ ਭਾਵ ਹੈਕਲ ਵਿੱਚ ਸੇਵਾ ਕਰਨ ਵਾਲੇ ਆਪਣੇ ਸ਼ਹਿਰਾਂ ਵਿੱਚ ਅਤੇ ਬਾਕੀ ਸਾਰੇ ਇਸਰਾਏਲੀ ਆਪੋ ਆਪਣੇ ਸ਼ਹਿਰਾਂ ਵਿੱਚ ਵੱਸ ਗਏ।

Notes


*2:69 2:69 500 ਕਿਲੋਗ੍ਰਾਮ

2:69 2:69 2800 ਕਿਲੋਗ੍ਰਾਮ