ਪ੍ਰਸ਼ਨ: ਮੁਕਤੀ ਦੀ ਯੋਜਨਾ ਕੀ ਹੈ ?

ਉੱਤਰ:
ਕੀ ਤੁਸੀਂ ਭੁੱਖੇ ਹੋ? ਸਰੀਰਕ ਤੌਰ ਤੇ ਭੁੱਖੇ ਨਹੀਂ, ਪਰ ਕੀ ਤੁਹਾਡੇ ਅੰਦਰ ਜੀਵਨ ਵਿੱਚ ਕਿਸੇ ਹੋਰ ਚੀਜ਼ ਵਾਸਤੇ ਭੁੱਖ ਹੈ? ਕੀ ਤੁਹਾਡੇ ਧੁਰ ਅੰਦਰ ਕੁ਼ਝ ਅਜਿਹੀ ਚੀਜ਼ ਹੈ ਜੋ ਕਦੇ ਵੀ ਸੰਤੁਸ਼ਟ ਹੁੰਦੀ ਨਜ਼ਰ ਨਹੀਂ ਆਉਂਦੀ? ਜੇਕਰ ਅਜਿਹਾ ਹੈ ਤਾਂ ਯਿਸੂ ਤੁਹਾਡੇ ਸਾਹਮਣੇ ਰਸਤਾ ਹੈ ! ਯਿਸੂ ਨੇ ਕਿਹਾ ਸੀ, “ਮੈਂ ਜੀਵਨ ਦੀ ਰੋਟੀ ਹਾਂ। ਜਿਹੜਾ ਮੇਰੇ ਕੋਲ ਆਉਂਦਾ ਹੈ, ਉਹ ਕਦੇ ਭੁੱਖਾ ਨਹੀਂ ਰਹੇਗਾ ਅਤੇ ਜੋ ਮੇਰੇ ਵਿੱਚ ਵਿਸ਼ਵਾਸ ਕਰਦਾ ਹੈ, ਉਹ ਕਦੇ ਪਿਆਸਾ ਨਹੀਂ ਰਹੇਗਾ” (ਯੁਹੰਨਾ ਦੀ ਇੰਜੀਲ 6:35)।

ਕੀ ਤੁਸੀਂ ਭੰਬਲਭੂਸੇ ਵਿੱਚ ਪੈ ਗਏ ਹੋ? ਕੀ ਤੁਹਾਨੂੰ ਜੀਵਨ ਵਿੱਚ ਕਦੇ ਵੀ ਕੋਈ ਰਸਤਾ ਜਾਂ ਮਨੋਰਥ ਨਜ਼ਰ ਪੈਂਦਾ ਨਹੀਂ ਜਾਪਦਾ? ਕੀ ਤੁਹਾਨੂੰ ਅਜਿਹਾ ਲੱਗਦਾ ਹੈ ਕਿ ਕਿਸੇ ਨੇ ਲਾਈਟਾਂ ਬੰਦ ਕਰ ਦਿੱਤੀਆਂ ਹਨ ਅਤੇ ਤੁਸੀਂ ਸਵਿੱਚ ਨਹੀਂ ਲੱਭ ਸਕਦੇ? ਜੇਕਰ ਅਜਿਹਾ ਹੈ ਤਾਂ ਯਿਸੂ ਤੁਹਾਡੇ ਸਾਹਮਣੇ ਰਸਤਾ ਹੈ ! ਯਿਸੂ ਨੇ ਕਿਹਾ ਸੀ, “ਮੈਂ ਸੰਸਾਰ ਦੀ ਰੋਸ਼ਨੀ ਹਾਂ। ਜੋ ਕੋਈ ਵੀ ਮੇਰਾ ਅਨੁਸਰਣ ਕਰਦਾ ਹੈ,ਉਹ ਕਦੇ ਵੀ ਹਨੇਰੇ ਵਿੱਚ ਨਹੀਂ ਚੱਲੇਗਾ, ਪਰ ਉਸਨੂੰ ਜੀਵਨ ਦੀ ਰੋਸ਼ਨੀ ਮਿਲ ਜਾਵੇਗੀ” (ਯੁਹੰਨਾ ਦੀ ਇੰਜੀਲ 8:12)।

ਕੀ ਤੁਹਾਨੂੰ ਕਦੇ ਅਜਿਹਾ ਲੱਗਦਾ ਹੈ ਜਿਵੇਂ ਤੁਹਾਨੂੰ ਜੀਵਨ ਤੋਂ ਬਾਹਰ ਕਰਕੇ ਜਿੰਦਰਾ ਮਾਰ ਦਿੱਤਾ ਗਿਆ ਹੋਵੇ? ਕੀ ਤੁਸੀਂ ਬਹੁਤ ਸਾਰੇ ਦਰਵਾਜਿਆਂ ਨੂੰ ਅਜਮਾਇਆ ਹੈ, ਅਤੇ ਬਾਅਦ ਵਿੱਚ ਕੇਵਲ ਇਹੀ ਪਾਇਆ ਹੈ ਕਿ ਜੋ ਕੁਝ ਵੀ ਉਹਨਾਂ ਦੇ ਪਿੱਛੇ ਹੈ ਉਹ ਖਾਲੀ ਅਤੇ ਅਰਥਹੀਣ ਹੈ? ਕੀ ਤੁਸੀਂ ਕਿਸੇ ਸੰਤੋਸ਼ਜਨਕ ਜੀਵਨ ਵਾਸਤੇ ਪ੍ਰਵੇਸ਼ ਦੁਆਰ ਲੱਭ ਰਹੇ ਹੋ? ਜੇਕਰ ਅਜਿਹਾ ਹੈ ਤਾਂ ਯਿਸੂ ਤੁਹਾਡੇ ਸਾਹਮਣੇ ਰਸਤਾ ਹੈ ! ਯਿਸੂ ਨੇ ਘੋਸ਼ਣਾ ਕੀਤੀ ਸੀ, “ਮੈਂ ਮੁੱਖ ਦਰਵਾਜਾ ਹਾਂ; ਜੋ ਕੋਈ ਵੀ ਮੇਰੇ ਦੁਆਰਾ ਦਾਖਲ ਹੁੰਦਾ ਹੈ, ਉਸਨੂੰ ਬਚਾ ਲਿਆ ਜਾਵੇਗਾ। ਉਹ ਅੰਦਰ ਬਾਹਰ ਆਇਆ ਜਾਇਆ ਕਰੇਗਾ ਅਤੇ ਉਸਨੂੰ ਜੋ ਚਾਹੀਦਾ ਹੈ ਲੱਭ ਜਾਇਆ ਕਰੇਗਾ” (ਯੁਹੰਨਾ ਦੀ ਇੰਜੀਲ 10:9)।

ਕੀ ਹੋਰ ਲੋਕ ਹਮੇਸ਼ਾ ਤੁਹਾਨੂੰ ਨੀਵਾਂ ਦਿਖਾਉਂਦੇ ਹਨ? ਕੀ ਤੁਹਾਡੇ ਰਿਸ਼ਤੇ ਪਤਲੇ ਅਤੇ ਖਾਲੀ ਖਾਲੀ ਰਹੇ ਹਨ? ਕੀ ਅਜਿਹਾ ਜਾਪਦਾ ਹੈ ਕਿ ਹਰ ਕੋਈ ਤੁਹਾਡੇ ਤੋਂ ਫਾਇਦਾ ਲੈਣ ਦੀ ਕੋਸ਼ਿਸ਼ ਕਰ ਰਿਹਾ ਹੈ? ਜੇਕਰ ਅਜਿਹਾ ਹੈ ਤਾਂ ਯਿਸੂ ਤੁਹਾਡੇ ਸਾਹਮਣੇ ਰਸਤਾ ਹੈ! ਯਿਸੂ ਨੇ ਕਿਹਾ ਸੀ, “ਮੈਂ ਇੱਕ ਵਧੀਆ ਆਜੜੀ ਹਾਂ। ਵਧੀਆ ਆਜੜੀ ਆਪਣੀਆਂ ਭੇਡਾਂ ਵਾਸਤੇ ਆਪਣਾ ਜੀਵਨ ਕੁਰਬਾਨ ਕਰ ਦਿੰਦਾ ਹੈ.... ਮੈਂ ਵਧੀਆ ਆਜੜੀ ਹਾਂ; ਮੈਂ ਆਪਣੀਆਂ ਭੇਡਾਂ ਨੂੰ ਜਾਣਦਾ ਹਾਂ ਅਤੇ ਮੇਰੀਆਂ ਭੇਡਾਂ ਮੈਨੂੰ ਜਾਣਦੀਆਂ ਹਨ” (ਯੁਹੰਨਾ ਦੀ ਇੰਜੀਲ 10:11, 14)।

ਕੀ ਤੁਸੀਂ ਹੈਰਾਨ ਹੁੰਦੇ ਹੋ ਕਿ ਇਸ ਜੀਵਨ ਦੇ ਬਾਅਦ ਕੀ ਵਾਪਰਦਾ ਹੈ? ਕੀ ਤੁਸੀਂ ਅਜਿਹੀਆਂ ਚੀਜਾਂ ਵਾਸਤੇ ਆਪਣਾ ਜੀਵਨ ਗੁਜ਼ਾਰ ਕੇ ਥੱਕ ਗਏ ਹੋ ਜੋ ਗਲ-ਸੜ ਜਾਂਦੀਆਂ ਹਨ? ਕੀ ਕਦੇ ਕਦੇ ਤੁਹਾਨੂੰ ਸ਼ੱਕ ਹੁੰਦਾ ਹੈ ਕਿ ਜੀਵਨ ਦਾ ਕੋਈ ਪ੍ਰਯੋਜਨ ਹੈ ਵੀ ਜਾਂ ਨਹੀਂ? ਕੀ ਤੁਸੀਂ ਮਰਨ ਦੇ ਬਾਅਦ ਵੀ ਜਿਉਣਾ ਚਾਹੁੰਦੇ ਹੋ? ਜੇਕਰ ਅਜਿਹਾ ਹੈ ਤਾਂ ਯਿਸੂ ਤੁਹਾਡੇ ਸਾਹਮਣੇ ਰਸਤਾ ਹੈ! ਯਿਸੂ ਨੇ ਕਿਹਾ ਸੀ, “ਮੈਂ ਹੀ ਪੁਨਰ ਉਥਾਨ ਅਤੇ ਜੀਵਨ ਹਾਂ। ਜੋ ਕੋਈ ਵੀ ਮੇਰੇ ਵਿੱਚ ਵਿਸ਼ਵਾਸ ਰੱਖਦਾ ਹੈ ਉਹ ਭਾਵੇਂ ਮਰ ਜਾਵੇ ਪਰ ਤਾਂ ਵੀ ਉਹ ਜਿਉਣਾ ਜਾਰੀ ਰੱਖੇਗਾ; ਜੋ ਕੋਈ ਵੀ ਜਿਉਂਦਾ ਹੈ ਅਤੇ ਮੇਰੇ ਵਿੱਚ ਵਿਸ਼ਵਾਸ ਰੱਖਦਾ ਹੈ ਉਹ ਕਦੇ ਨਹੀਂ ਮਰੇਗਾ” (ਯੁਹੰਨਾ ਦੀ ਇੰਜੀਲ 11:25-26)।

ਰਸਤਾ ਕੀ ਹੈ? ਸੱਚ ਕੀ ਹੈ? ਜੀਵਨ ਕੀ ਹੈ? ਯਿਸੂ ਨੇ ਜਵਾਬ ਦਿੱਤਾ ਸੀ, “ਮੈਂ ਰਸਤਾ ਅਤੇ ਸੱਚ ਅਤੇ ਜੀਵਨ ਹਾਂ। ਮੇਰੇ ਰਾਹੀਂ ਆਉਣ ਤੋਂ ਬਿਨਾਂ ਕੋਈ ਵੀ ਪਿਤਾ ਪਰਮੇਸ਼ਰ ਕੋਲ ਨਹੀਂ ਆ ਸਕਦਾ” (ਯੁਹੰਨਾ ਦੀ ਇੰਜੀਲ 14:6)।

ਜੋ ਭੁੱਖ ਤੁਸੀਂ ਮਹਿਸੂਸ ਕਰਦੇ ਹੋ, ਇਹ ਇੱਕ ਅਧਿਆਤਮਕ ਭੁੱਖ ਹੈ ਅਤੇ ਕੇਵਲ ਯਿਸੂ ਹੀ ਇਸਨੂੰ ਸ਼ਾਂਤ ਕਰ ਸਕਦਾ ਹੈ। ਯਿਸੂ ਹੀ ਕੇਵਲ ਅਜਿਹਾ ਵਿਅਕਤੀ ਹੈ ਜੋ ਹਨੇਰੇ ਨੂੰ ਮਿਟਾ ਸਕਦਾ ਹੈ। ਯਿਸੂ ਸੰਤੋਸ਼ਜਨਕ ਜੀਵਨ ਵਾਸਤੇ ਦੁਆਰ ਹੈ। ਯਿਸੂ ਹੀ ਉਹ ਦੋਸਤ ਅਤੇ ਆਜੜੀ ਹੈ ਜਿਸਨੂੰ ਤੁਸੀਂ ਤਲਾਸ਼ ਕਰ ਰਹੇ ਸੀ। ਇਸ ਸੰਸਾਰ ਵਿੱਚ ਅਤੇ ਅਗਲੀ ਦੁਨੀਆਂ ਵਿੱਚ – ਯਿਸੂ ਹੀ ਜੀਵਨ ਹੈ, ਯਿਸੂ ਹੀ ਮੁਕਤੀ ਦਾ ਰਸਤਾ ਹੈ!

ਤੁਹਾਡਾ ਭੁੱਖੇ ਮਹਿਸੂਸ ਕਰਨ ਦਾ ਕਾਰਨ, ਤੁਹਾਡਾ ਹਨੇਰੇ ਵਿੱਚ ਗੁੰਮ ਹੋ ਗਏ ਮਹਿਸੂਸ ਕਰਨ ਦਾ ਕਾਰਨ, ਅਤੇ ਤੁਹਾਡਾ ਦੁਆਰਾ ਜੀਵਨ ਵਿੱਚ ਕੋਈ ਪ੍ਰਯੋਜਨ ਨਾ ਲੱਭ ਸਕਣ ਦਾ ਕਾਰਨ ਇਹ ਹੈ ਕਿ ਤੁਸੀਂ ਪਰਮੇਸ਼ਰ ਤੋਂ ਵੱਖਰੇ ਹੋ ਗਏ ਹੋ। ਬਾਈਬਲ ਸਾਨੂੰ ਦੱਸਦੀ ਹੈ ਕਿ ਅਸੀਂ ਸਾਰਿਆਂ ਨੇ ਪਾਪ ਕੀਤਾ ਹੈ ਅਤੇ ਇਸ ਕਰਕੇ ਅਸੀਂ ਪਰਮੇਸ਼ਰ ਤੋਂ ਵੱਖਰੇ ਹੋ ਗਏ ਹਾਂ। (ਉਪਦੇਸ਼ਕ 7:20; ਰੋਮੀਆਂ ਨੂੰ ਪੱਤਰੀ 3:23)। ਤੁਹਾਡੇ ਦਿਲ ਵਿੱਚ ਜੋ ਖੋਖਲਾਪਣ ਤੁਸੀਂ ਮਹਿਸੂਸ ਕਰਦੇ ਹੋ, ਉਹ ਤੁਹਾਡੇ ਜੀਵਨ ਵਿੱਚੋਂ ਪਰਮੇਸ਼ਰ ਦੇ ਮਨਫੀ ਹੋਣ ਕਰਕੇ ਹੈ। ਸਾਡੀ ਸਿਰਜਣਾ ਇਸ ਕਰਕੇ ਹੋਈ ਸੀ ਕਿ ਅਸੀਂ ਪਰਮੇਸ਼ਰ ਨਾਲ ਕੋਈ ਰਿਸ਼ਤਾ ਰੱਖੀਏ। ਸਾਡੇ ਪਾਪ ਕਰਕੇ ਅਸੀਂ ਉਸ ਰਿਸ਼ਤੇ ਤੋਂ ਦੂਰ ਹੋ ਗਏ ਹਾਂ। ਇਸਤੋਂ ਵੀ ਖਰਾਬ ਗੱਲ ਇਹ ਹੈ ਕਿ ਸਾਡਾ ਪਾਪ, ਸਾਡੀ ਸਾਰੀ ਸਦੀਵਤਾ ਤੱਕ, ਇਸ ਜਨਮ ਵਿੱਚ ਵੀ ਅਤੇ ਅਗਲੇ ਜਨਮ ਵਿੱਚ ਵੀ ਸਾਡਾ ਪਰਮੇਸ਼ਰ ਤੋਂ ਜੁਦਾ ਹੋਣ ਦਾ ਕਾਰਨ ਬਣਿਆ ਰਹੇਗਾ। (ਰੋਮੀਆਂ ਨੂੰ ਪੱਤਰੀ 6:23; ਯੁਹੰਨਾ ਦੀ ਇੰਜੀਲ 3:36)।

ਇਸ ਸਮੱਸਿਆ ਨਾਲ ਕਿਵੇਂ ਨਜਿੱਠਿਆ ਜਾ ਸਕਦਾ ਹੈ? ਯਿਸੂ ਹੀ ਰਸਤਾ ਹੈ! ਯਿਸੂ ਨੇ ਸਾਡਾ ਪਾਪ ਆਪਣੇ ਜਿੰਮੇ ਲੈ ਲਿਆ (ਕੁਰਿੰਥੀਆਂ ਨੂੰ ਦੂਜੀ ਪੱਤਰੀ 5:21)। ਯਿਸੂ ਸਾਡੀ ਥਾਂ ‘ਤੇ ਮਰ ਗਿਆ (ਰੋਮੀਆਂ ਨੂੰ ਪੱਤਰੀ 5:8), ਅਤੇ ਉਸਨੇ ਉਹ ਸਜ਼ਾ ਲੈ ਲਈ ਜਿਸਦੇ ਅਸੀਂ ਹੱਕਦਾਰ ਸੀ। ਤਿੰਨ ਦਿਨਾਂ ਬਾਅਦ, ਪਾਪ ਅਤੇ ਮੌਤ ਉੱਪਰ ਆਪਣੀ ਜਿੱਤ ਸਿੱਧ ਕਰਦੇ ਹੋਏ ਯਿਸੂ ਫਿਰ ਤੋਂ ਜਿੰਦਾ ਹੋ ਗਿਆ (ਰੋਮੀਆਂ ਨੂੰ 6:4-5)। ਉਸਨੇ ਅਜਿਹਾ ਕਿਉਂ ਕੀਤਾ? ਯਿਸੂ ਨੇ ਇਸ ਪ੍ਰਸ਼ਨ ਦਾ ਜਵਾਬ ਖੁਦ ਹੀ ਦਿੱਤਾ, “ਦੋਸਤਾਂ ਲਈ ਮਰਨ ਤੋਂ ਵਧੇਰੇ ਉਤਮ ਪਿਆਰ ਕੋਈ ਨਹੀਂ ਹੈ” (ਯੁਹੰਨਾ ਦੀ ਇੰਜੀਲ 15:13)। ਯਿਸੂ ਇਸ ਲਈ ਮਰਿਆ ਤਾਂ ਜੋ ਅਸੀਂ ਜਿੰਦਾ ਰਹਿ ਸਕੀਏ। ਜੇ ਅਸੀਂ ਯਿਸੂ ਵਿੱਚ ਆਪਣਾ ਵਿਸ਼ਵਾਸ ਰੱਖਦੇ ਹਾਂ ਅਤੇ ਇਹ ਯਕੀਨ ਕਰਦੇ ਹਾਂ ਕਿ ਉਸਦੀ ਮੌਤ ਸਾਡੇ ਪਾਪਾਂ ਵਾਸਤੇ ਕੀਤੀ ਅਦਾਇਗੀ ਸੀ- ਤਾਂ ਸਾਡੇ ਸਾਰੇ ਪਾਪਾਂ ਨੂੰ ਮਾਫ ਕਰ ਦਿੱਤਾ ਜਾਂਦਾ ਹੈ ਅਤੇ ਧੋ ਦਿੱਤਾ ਜਾਂਦਾ ਹੈ। ਫਿਰ ਸਾਡੀ ਅਧਿਆਤਮਕ ਭੁੱਖ ਸ਼ਾਂਤ ਹੋ ਜਾਵੇਗੀ। ਰੋਸ਼ਨੀਆਂ ਚਾਲੂ ਕਰ ਦਿੱਤੀਆਂ ਜਾਣਗੀਆਂ। ਫਿਰ ਸਾਡੀ ਇੱਕ ਸੰਤੋਸ਼ਜਨਕ ਜੀਵਨ ਤੱਕ ਪਹੁੰਚ ਹੋਵੇਗੀ। ਅਸੀਂ ਆਪਣੇ ਸੱਚੇ ਪੱਕੇ ਦੋਸਤ ਅਤੇ ਵਧੀਆ ਆਜੜੀ ਨੂੰ ਜਾਣ ਸਕਾਂਗੇ। ਸਾਨੂੰ ਇਹ ਵੀ ਪਤਾ ਲੱਗ ਜਾਵੇਗਾ ਕਿ ਮਰਨ ਤੋਂ ਬਾਅਦ ਵੀ ਸਾਡੇ ਕੋਲ ਜੀਵਨ ਹੋਵੇਗਾ- ਸਵਰਗਾਂ ਵਿੱਚ ਯਿਸੂ ਦੇ ਨਾਲ ਇੱਕ ਪੁਨਰ-ਉਥਾਨ ਕੀਤਾ ਜੀਵਨ !

“ਕਿਉਂਕਿ ਪਰਮੇਸ਼ਰ ਨੇ ਸੰਸਾਰ ਦੇ ਲੋਕਾਂ ਨੂੰ ਏਨਾ ਪਿਆਰ ਕੀਤਾ ਕਿ ਉਸਨੇ ਆਪਣਾ ਇੱਕੋ ਇੱਕ ਪੁੱਤਰ ਵੀ ਦੇ ਦਿੱਤਾ, ਤਾਂ ਕਿ ਜੋ ਕੋਈ ਵੀ ਉਸ ਵਿੱਚ ਵਿਸ਼ਵਾਸ ਕਰੇਗਾ, ਉਹ ਖਤਮ ਨਹੀਂ ਹੋਵੇਗਾ ਸਗੋਂ ਸਦੀਵੀ ਜੀਵਨ ਪ੍ਰਾਪਤ ਕਰੇਗਾ” (ਯੁਹੰਨਾ ਦੀ ਇੰਜੀਲ 3:16)।

ਜੋ ਕੁ਼ਝ ਤੁਸੀਂ ਏਥੇ ਪੜ੍ਹਿਆ ਹੈ, ਕੀ ਉਸਦੇ ਕਰਕੇ ਤੁਸੀਂ ਮਸੀਹ ਦੇ ਬਾਰੇ ਕੋਈ ਫੈਸਲਾ ਲਿਆ ਹੈ? ਜੇ ਅਜਿਹਾ ਹੈ ਤਾਂ ਕਿਰਪਾ ਕਰਕੇ ਹੇਠਾਂ 'ਮੈਂ ਅੱਜ ਮਸੀਹ ਨੂੰ ਸਵੀਕਾਰ ਕਰ ਲਿਆ ਹੈ’ ਬਟਨ ਤੇ ਕਲਿੱਕ ਕਰੋ।


ਪੰਜਾਬੀ ਮੁੱਖ ਪੰਨੇ ‘ਤੇ ਪਰਤੋ


��ੁਕਤੀ ਦੀ ਯੋਜਨਾ ਕੀ ਹੈ?