ਪ੍ਰਸ਼ਨ: ਯਿਸੂ ਮਸੀਹ ਕੌਣ ਹੈ ?
ਉੱਤਰ:
“ਕੀ ਪ੍ਰਮੇਸ਼ਰ ਦੀ ਹੋਂਦ ਹੈ ?” ਪ੍ਰਸ਼ਨ ਦੀ ਤਰ੍ਹਾਂ ਨਾ ਹੋ ਕੇ, ਬਹੁਤ ਹੀ ਘੱਟ ਲੋਕਾਂ ਨੇ ਇਹ ਪ੍ਰਸ਼ਨ ਕੀਤਾ ਹੈ ਕਿ ਕੀ ਯਿਸੂ ਮਸੀਹ ਹੋਇਆ ਹੈ। ਆਮ ਤੌਰ ਤੇ ਇਹ ਮੰਨਿਆ ਕੀਤਾ ਜਾਂਦਾ ਹੈ ਕਿ ਯਿਸੂ ਸੱਚਮੁੱਚ ਇੱਕ ਅਜਿਹਾ ਵਿਅਕਤੀ ਸੀ ਜਿਹੜਾ ਇਜ਼ਰਾਇਲ ਦੀ ਧਰਤੀ ‘ਤੇ ਲੱਗਭਗ 2000 ਸਾਲ ਪਹਿਲਾਂ ਚੱਲਿਆ। ਬਹਿਸ ਓਦੋਂ ਸ਼ੁਰੂ ਹੁੰਦੀ ਹੈ ਜਦੋਂ ਯਿਸੂ ਦੀ ਪੂਰੀ ਪਹਿਚਾਣ ਬਾਰੇ ਵਿਚਾਰ ਵਟਾਂਦਰਾ ਹੁੰਦਾ ਹੈ। ਲੱਗਭਗ ਹਰ ਵੱਡਾ ਧਰਮ ਇਹ ਸਿੱਖਿਆ ਦਿੰਦਾ ਹੈ ਕਿ ਯਿਸੂ ਇੱਕ ਪੈਗੰਬਰ ਸੀ, ਜਾਂ ਵਧੀਆ ਉਪਦੇਸ਼ਕ ਜਾਂ ਦੇਵਤਾ ਆਦਮੀ ਸੀ। ਸਮੱਸਿਆ ਇਹ ਹੈ ਕਿ ਬਾਈਬਲ ਸਾਨੂੰ ਇਹ ਦੱਸਦੀ ਹੈ ਕਿ ਯਿਸੂ ਇੱਕ ਪੈਗੰਬਰ, ਵਧੀਆ ਉਪਦੇਸ਼ਕ ਜਾਂ ਦੇਵਤਾ ਵਿਅਕਤੀ ਤੋਂ ਅਨੰਤ ਗੁਣਾ ਵੱਧ ਬਹੁਤ ਕੁਝ ਸੀ।
ਸੀ.ਐੱਸ. ਲਿਊਸ ਆਪਣੀ ਕਿਤਾਬ ਮੀਅਰ ਕਰਿਸਚੀਐਨਿਟੀ ਵਿੱਚ ਹੇਠ ਲਿਖਤ ਗੱਲ ਲਿਖਦਾ ਹੈ: “ਮੈਂ ਕਿਸੇ ਨੂੰ ਵੀ ਉਹ ਸੱਚਮੁੱਚ ਮੂਰਖਤਾ ਪੂਰਨ ਗੱਲ ਕਹਿਣ ਤੋਂ ਰੋਕਣ ਦੀ ਕੋਸ਼ਿਸ਼ ਕਰ ਰਿਹਾ ਹਾਂ ਜਿਹੜੀ ਲੋਕ ਅਕਸਰ ਉਸ (ਯਿਸੂ ਮਸੀਹ) ਬਾਰੇ ਕਹਿੰਦੇ ਹਨ: “ਮੈਂ ਯਿਸੂ ਨੂੰ ਇੱਕ ਮਹਾਨ ਨੈਤਿਕ ਉਪਦੇਸ਼ਕ ਵਜੋਂ ਸਵੀਕਾਰ ਕਰਨ ਵਾਸਤੇ ਤਿਆਰ ਹਾਂ, ਪਰ ਮੈਂ ਉਸਦੇ ਪਰਮੇਸ਼ਰ ਹੋਣ ਦੇ ਦਾਅਵੇ ਨੂੰ ਸਵੀਕਾਰ ਨਹੀਂ ਕਰਦਾ।” ਇਹੀ ਉਹ ਗੱਲ ਹੈ ਜੋ ਸਾਨੂੰ ਬਿਲਕੁਲ ਹੀ ਨਹੀਂ ਕਹਿਣੀ ਚਾਹੀਦੀ। ਇੱਕ ਵਿਅਕਤੀ ਜੋ ਸਿਰਫ ਇੱਕ ਆਮ ਵਿਅਕਤੀ ਹੁੰਦਾ ਅਤੇ ਜਿਸਨੇ ਉਹ ਗੱਲਾਂ ਕਹੀਆਂ ਹੁੰਦੀਆਂ, ਜੋ ਯਿਸੂ ਨੇ ਕਹੀਆਂ, ਉਹ ਇੱਕ ਮਹਾਨ ਨੈਤਿਕ ਉਪਦੇਸ਼ਕ ਨਾ ਹੁੰਦਾ। ਉਹ ਜਾਂ ਤਾਂ ਸ਼ੁਦਾਈ ਹੋਵੇਗਾ – ਕਿਸੇ ਅਜਿਹੇ ਵਿਅਕਤੀ ਦੇ ਪੱਧਰ ਦਾ ਜੋ ਕਹਿੰਦਾ ਹੈ ਕਿ ਉਹ ਇੱਕ ਉਬਲਿਆ ਹੋਇਆ ਅੰਡਾ ਹੈ – ਜਾਂ ਫਿਰ ਉਹ ਨਰਕ ਦਾ ਸ਼ੈਤਾਨ ਹੋਵੇਗਾ। ਤੁਹਾਨੂੰ ਜਰੂਰ ਹੀ ਆਪਣੀ ਚੋਣ ਕਰਨੀ ਚਾਹੀਦੀ ਹੈ। ਜਾਂ ਤਾਂ ਇਹ ਵਿਅਕਤੀ ਪਰਮੇਸ਼ਰ ਦਾ ਪੁੱਤਰ ਸੀ ਅਤੇ ਹੈ ਜਾਂ ਫਿਰ ਉਹ ਇੱਕ ਪਾਗਲ ਆਦਮੀ ਸੀ ਜਾਂ ਇਸਤੋਂ ਵੀ ਬੁਰੀ ਕੋਈ ਚੀਜ਼। ਤੁਸੀਂ ਉਸਨੂੰ ਮੂਰਖ ਕਹਿਕੇ ਉਸਦੀ ਜੁਬਾਨ ਬੰਦ ਕਰ ਸਕਦੇ ਹੋ, ਤੁਸੀਂ ਉਸ ਉੱਪਰ ਥੁੱਕ ਸਕਦੇ ਹੋ ਅਤੇ ਸ਼ੈਤਾਨ ਸਮਝਕੇ ਮਾਰ ਸਕਦੇ ਹੋ; ਜਾਂ ਫਿਰ ਤੁਸੀਂ ਉਸਦੇ ਪੈਰਾਂ ਉਪਰ ਡਿੱਗ ਸਕਦੇ ਹੋ ਅਤੇ ਉਸਨੂੰ ਪ੍ਰਭੂ ਅਤੇ ਪਰਮੇਸ਼ਰ ਕਹਿ ਸਕਦੇ ਹੋ। ਪਰ ਆਓ ਉਸਦੇ ਇੱਕ ਮਹਾਨ ਉਪਦੇਸ਼ਕ ਹੋਣ ਬਾਰੇ ਕਿਸੇ ਕਿਰਪਾਲਤਾ ਕਰਨ ਵਾਲੀ ਬਕਵਾਸ ਤੇ ਨਾ ਪਹੁੰਚੀਏ। ਉਸਨੇ ਸਾਡੇ ਵਾਸਤੇ ਇਹ ਵਿਕਲਪ ਹੀ ਨਹੀਂ ਛੱਡਿਆ। ਉਸਦਾ ਅਜਿਹਾ ਇਰਾਦਾ ਹੀ ਨਹੀਂ ਸੀ।”
ਤਾਂ ਫਿਰ, ਯਿਸੂ ਕੀ ਹੋਣ ਦਾ ਦਾਅਵਾ ਕਰਦਾ ਸੀ ? ਬਾਈਬਲ ਕੀ ਕਹਿੰਦੀ ਹੈ ਕਿ ਉਹ ਕੀ ਸੀ? ਸਭ ਤੋਂ ਪਹਿਲਾਂ, ਯੁਹੰਨਾ ਦੀ ਇੰਜੀਲ ਦੇ ਖੰਡ 10:30 ਵਿੱਚ ਯਿਸੂ ਦੇ ਕਹੇ ਸ਼ਬਦਾਂ ਵੱਲ ਦੇਖੀਏ, “ਮੈਂ ਅਤੇ ਪਿਤਾ ਇੱਕ ਹਾਂ।” ਪਹਿਲਾਂ ਪਹਿਲ, ਹੋ ਸਕਦਾ ਹੈ ਕਿ ਇਹ ਪਰਮੇਸ਼ਰ ਹੋਣ ਦਾ ਦਾਅਵਾ ਨਾ ਲੱਗੇ। ਪਰ ਉਸਦੇ ਕਥਨ ਪ੍ਰਤੀ ਯਹੂਦੀਆਂ ਦੀ ਪ੍ਰਤੀਕਿਰਿਆ ਦੇਖੋ, “ਯਹੂਦੀਆਂ ਨੇ ਕਿਹਾ ਕਿ ਅਸੀਂ ਤੈਨੂੰ ਕਿਸੇ ਚੰਗੇ ਕੰਮ ਕਾਰਨ ਪੱਥਰ ਨਹੀਂ ਮਾਰ ਰਹੇ, ਸਗੋਂ ਇਸ ਲਈ ਮਾਰ ਰਹੇਂ ਹਾਂ ਕਿ ਤੂੰ ਪਰਮੇਸ਼ਰ ਦੇ ਖਿਲਾਫ ਬੋਲਿਆ ਹੈ, ਕਿਉਂਕਿ ਤੂੰ ਸਿਰਫ ਇੱਕ ਮਨੁੱਖ ਹੈਂ ਪਰ ਤੂੰ ਪਰਮੇਸ਼ਰ ਹੋਣ ਦਾ ਦਾਅਵਾ ਕਰਦਾ ਹੈਂ ” (ਯੁਹੰਨਾ ਦੀ ਇੰਜੀਲ 10:33)। ਯਹੂਦੀਆਂ ਨੇ ਯਿਸੂ ਦੇ ਬਿਆਨ ਨੂੰ ਪਰਮੇਸ਼ਰ ਹੋਣ ਦਾ ਦਾਅਵਾ ਸਮਝਿਆ। ਇਸਤੋਂ ਬਾਅਦ ਵਿੱਚ ਆਉਣ ਵਾਲੀਆਂ ਪੰਕਤੀਆਂ ਵਿੱਚ ਯਿਸੂ ਕਦੇ ਵੀ ਇਹ ਕਹਿਕੇ ਉਹਨਾਂ ਦੀ ਗੱਲ ਨਹੀਂ ਕੱਟਦਾ “ਮੈਂ ਪਰਮੇਸ਼ਰ ਹੋਣ ਦਾ ਕਦੇ ਵੀ ਦਾਅਵਾ ਨਹੀਂ ਕੀਤਾ।” ਇਸਤੋਂ ਇਹ ਸੰਕੇਤ ਮਿਲਦਾ ਹੈ ਕਿ “ਮੈਂ ਅਤੇ ਪਿਤਾ ਇੱਕ ਹਾਂ” (ਯੁਹੰਨਾ ਦੀ ਇੰਜੀਲ 10:30) ਕਹਿਕੇ ਅਸਲ ਵਿੱਚ ਯਿਸੂ ਇਹ ਘੋਸ਼ਣਾ ਕਰ ਰਿਹਾ ਸੀ ਕਿ ਉਹ ਪਰਮੇਸ਼ਰ ਸੀ। ਯੁਹੰਨਾ ਦੀ ਇੰਜੀਲ 8:58 ਵਿਖੇ ਇੱਕ ਹੋਰ ਉਦਾਹਰਨ ਹੈ। ਯਿਸੂ ਨੇ ਕਿਹਾ, “ਮੈਂ ਤੁਹਾਨੂੰ ਸੱਚ ਦੱਸਦਾ ਹਾਂ, ਯਿਸੂ ਨੇ ਜਵਾਬ ਦਿੱਤਾ, ਅਬਰਾਹਮ ਦੇ ਜਨਮ ਤੋਂ ਪਹਿਲਾਂ ਮੈਂ ਹਾਂ!” ਇੱਕ ਵਾਰ ਫਿਰ, ਇਸਦੇ ਪ੍ਰਤੀਕਰਮ ਵਜੋਂ ਯਹੂਦੀਆਂ ਨੇ ਯਿਸੂ ਨੂੰ ਪੱਥਰਾਂ ਨਾਲ ਮਾਰਨ ਦੀ ਕੋਸ਼ਿਸ਼ ਕਰਨ ਵਜੋਂ ਫਿਰ ਤੋਂ ਪੱਥਰ ਚੁੱਕੇ (ਯੁਹੰਨਾ ਦੀ ਇੰਜੀਲ 8:59)। ਯਿਸੂ ਦੁਆਰਾ ਆਪਣੀ ਪਹਿਚਾਣ ਦਾ “ਮੈਂ ਹਾਂ” ਵਜੋਂ ਐਲਾਨ ਕਰਨਾ, ਪੁਰਾਣੇ ਨੇਮ ਵਿਚਲੇ ਪਰਮੇਸ਼ਰ ਦੇ ਨਾਮ ਦਾ ਸਿੱਧਾ ਪ੍ਰਯੋਗ ਹੈ ( ਕੂਚ 3:14)। ਯਹੂਦੀ ਭਲਾ ਯਿਸੂ ਨੂੰ ਪੱਥਰਾਂ ਨਾਲ ਕਿਉਂ ਮਾਰਨਾ ਚਾਹੁਣਗੇ ਜੇ ਉਸਨੇ ਕੋਈ ਅਜਿਹੀ ਗੱਲ ਨਾ ਕਹੀ ਹੁੰਦੀ ਜਿਸਨੂੰ ਉਹ ਪਰਮੇਸ਼ਰ ਦੇ ਖਿਲਾਫ ਕਹੀ ਗੱਲ ਯਾਨੀ ਕਿ ਪਰਮੇਸ਼ਰ ਹੋਣ ਦਾ ਦਾਅਵਾ ਨਾ ਸਮਝਦੇ?
ਯੁਹੰਨਾ ਦੀ ਇੰਜੀਲ 1:1 ਵਿੱਚ ਲਿਖਿਆ ਹੈ, “ਸ਼ਬਦ ਪਰਮੇਸ਼ਰ ਸੀ।” ਯੁਹੰਨਾ ਦੀ ਇੰਜੀਲ 1:14 ਵਿਖੇ ਲਿਖਿਆ ਹੈ, “ਸ਼ਬਦ ਮਨੁੱਖ ਬਣ ਗਿਆ।” ਇਹ ਸਪੱਸ਼ਟ ਰੂਪ ਵਿੱਚ ਇਸ਼ਾਰਾ ਕਰਦਾ ਹੈ ਕਿ ਯਿਸੂ ਮਨੁੱਖੀ ਜਾਮੇ ਵਿੱਚ ਪਰਮੇਸ਼ਰ ਹੈ। ਯਿਸੂ ਦੇ ਸਬੰਧ ਵਿੱਚ ਉਸਦੇ ਚੇਲੇ ਥਾੱਮਸ ਨੇ ਕਿਹਾ, “ਪ੍ਰਭੂ ਅਤੇ ਮੇਰਾ ਪਰਮੇਸ਼ਰ” (ਯੁਹੰਨਾ ਦੀ ਇੰਜੀਲ 20:28)। ਯਿਸੂ ਉਸਦੀ ਗੱਲ ਨੂੰ ਰੱਦ ਨਹੀਂ ਕਰਦੇ। ਅਪੌਸਟਲ ਪਾਉਲ ਉਸ ਬਾਰੇ ਇਸ ਤਰਾਂ ਵਰਣਨ ਕਰਦਾ ਹੈ, “...ਸਾਡਾ ਮਹਾਨ ਪਰਮੇਸ਼ਰ ਅਤੇ ਮੁਕਤੀਦਾਤਾ, ਯਿਸੂ ਮਸੀਹ” (ਤੀਤੁਸ ਨੂੰ ਪੱਤਰੀ 2:13)। ਅਪੌਸਟਲ ਪੀਟਰ ਵੀ ਇਹੀ ਗੱਲ ਕਹਿੰਦਾ ਹੈ, “..ਸਾਡਾ ਪਰਮੇਸ਼ਰ ਅਤੇ ਮੁਕਤੀਦਾਤਾ ਯਿਸੂ ਮਸੀਹ” (ਪਤਰਸ ਦੀ ਦੂਜੀ ਪੱਤਰੀ 1:1)। ਪਿਤਾ ਪਰਮੇਸ਼ਰ ਵੀ ਯਿਸੂ ਦੀ ਪੂਰੀ ਪਹਿਚਾਣ ਦਾ ਗਵਾਹ ਹੈ, “ਪਰ ਆਪਣੇ ਪੁੱਤਰ ਬਾਰੇ ਉਹ ਕਹਿੰਦਾ ਹੈ, "ਹੇ ਪਰਮੇਸ਼ਰ ਤੇਰਾ ਤਖਤ ਸਦਾ ਸਦਾ ਲਈ ਸਲਾਮਤ ਰਹੇਗਾ, ਤੂੰ ਆਪਣੀ ਬਾਦਸ਼ਾਹਤ ਉੱਪਰ ਸਹੀ ਨਿਆਂ ਵਾਲੀ ਹਕੂਮਤ ਕਰੇਂਗਾ।" ਯਿਸੂ ਦੀਆਂਪੁਰਾਣੇ ਨੇਮ ਵਾਲੀਆਂ ਭਵਿੱਖਬਾਣੀਆਂ ਉਸਦੇ ਦੇਵਤਵ ਦਾ ਐਲਾਨ ਕਰਦੀਆਂ ਹਨ, “ਸਾਡੇ ਵਾਸਤੇ ਇੱਕ ਬੱਚਾ ਪੈਦਾ ਹੋਇਆ ਹੈ, ਸਾਨੂੰ ਇੱਕ ਬੇਟਾ ਦਿੱਤਾ ਗਿਆ ਹੈ, ਅਤੇ ਸਰਕਾਰ ਉਸਦੇ ਮੋਢਿਆਂ ਤੇ ਹੋਵੇਗੀ। ਅਤੇ ਉਸਨੂੰ ਅਦਭੁੱਤ ਸਲਾਹਕਾਰ, ਸਰਵਸ਼ਕਤੀਮਾਨ ਪਰਮੇਸ਼ਰ, ਹਮੇਸ਼ਾ ਰਹਿਣ ਵਾਲਾ ਪਿਤਾ, ਸ਼ਾਂਤੀ ਦਾ ਰਾਜਕੁਮਾਰ ਕਿਹਾ ਜਾਵੇਗਾ।“
ਇਸ ਕਰਕੇ ਜਿਵੇਂ ਕਿ ਸੀ.ਐੱਸ. ਲਿਊਸ ਨੇ ਬਹਿਸ ਕੀਤੀ ਹੈ, ਯਿਸੂ ਨੂੰ ਇੱਕ ਵਧੀਆ ਉਪਦੇਸ਼ਕ ਮੰਨਣਾ ਕੋਈ ਵਿਕਲਪ ਨਹੀਂ ਹੈ। ਯਿਸੂ ਨੇ ਸਾਫ ਤੌਰ ‘ਤੇ ਅਤੇ ਬਿਨਾਂ ਨਕਾਰਿਆਂ ਪਰਮੇਸ਼ਰ ਹੋਣ ਦਾ ਦਾਅਵਾ ਕੀਤਾ। ਜੇ ਉਹ ਪਰਮੇਸ਼ਰ ਨਹੀਂ ਹੈ ਤਾਂ ਉਹ ਝੂਠਾ ਹੈ ਅਤੇ ਇਸ ਕਰਕੇ ਉਹ ਪੈਗੰਬਰ ਨਹੀਂ ਹੈ, ਵਧੀਆ ਉਪਦੇਸ਼ਕ ਨਹੀਂ ਹੈ ਜਾਂ ਦੇਵਤਾ ਪੁਰਸ਼ ਨਹੀਂ ਹੈ। ਯਿਸੂ ਦੇ ਸ਼ਬਦਾਂ ਦਾ ਵਰਣਨ ਕਰਨ ਦੀਆਂ ਕੋਸ਼ਿਸ਼ਾਂ ਵਜੋਂ, ਅਜੋਕੇ “ਬੁੱਧੀਜੀਵੀ” ਦਾਅਵਾ ਕਰਦੇ ਹਨ ਕਿ ‘ਅਸਲੀ ਇਤਿਹਾਸਕ ਯਿਸੂ” ਨੇ ਬਹੁਤ ਸਾਰੀਆਂ ਉਹ ਗੱਲਾਂ ਨਹੀਂ ਕਹੀਆਂ ਜੋ ਬਾਈਬਲ ਉਸਦੇ ਨਾਮ ਨਾਲ ਜੋੜਦੀ ਹੈ। ਯਿਸੂ ਨੇ ਕੀ ਕਿਹਾ ਅਤੇ ਕੀ ਨਹੀਂ ਕਿਹਾ, ਇਸ ਨਾਲ ਸਬੰਧਿਤ ਪਰਮੇਸ਼ਰ ਦੇ ਸ਼ਬਦ ਨਾਲ ਬਹਿਸ ਕਰਨ ਵਾਲੇ ਅਸੀਂ ਕੌਣ ਹੁੰਦੇ ਹਾਂ? ਕੋਈ “ਬੁੱਧੀਜੀਵੀ” ਜੋ ਯਿਸੂ ਤੋਂ ਦੋ ਹਜ਼ਾਰ ਸਾਲ ਪਰ੍ਹੇ ਹੈ, ਉਸਦੀ ਯਿਸੂ ਨੇ ਜੋ ਕਿਹਾ ਅਤੇ ਜੋ ਨਾ ਕਿਹਾ ਬਾਬਤ ਉਹਨਾਂ ਲੋਕਾਂ ਨਾਲੋਂ ਵਧੀਆ ਸਮਝ ਕਿਵੇਂ ਹੋ ਸਕਦੀ ਹੈ ਜੋ ਉਸਦੇ ਨਾਲ ਰਹੇ, ਜਿਹਨਾਂ ਨੇ ਉਸਦੀ ਸੇਵਾ ਕੀਤੀ ਅਤੇ ਜਿਹਨਾਂ ਨੂੰ ਯਿਸੂ ਨੇ ਖੁਦ ਪੜ੍ਹਾਇਆ (ਯੁਹੰਨਾ ਦੀ ਇੰਜੀਲ 14:26)?
ਯਿਸੂ ਦੀ ਅਸਲੀ ਪਹਿਚਾਣ ਦਾ ਪ੍ਰਸ਼ਨ ਏਨਾ ਮਹੱਤਵਪੂਰਨ ਕਿਉਂ ਹੈ? ਇਹ ਗੱਲ ਕਿਉਂ ਮਾਅਨੇ ਰੱਖਦੀ ਹੈ ਕਿ ਯਿਸੂ ਪਰਮੇਸ਼ਰ ਸੀ ਜਾਂ ਨਹੀਂ? ਯਿਸੂ ਦੇ ਪਰਮੇਸ਼ਰ ਹੋਣ ਦਾ ਸਭ ਤੋਂ ਮਹੱਤਵਪੂਰਨ ਕਾਰਨ ਹੈ ਕਿ ਜੇ ਉਹ ਪਰਮੇਸ਼ਰ ਨਹੀਂ ਹੈ, ਤਾਂ ਸਾਰੇ ਸੰਸਾਰ ਦੇ ਪਾਪਾਂ ਦੀ ਸਜ਼ਾ ਦੀ ਅਦਾਇਗੀ ਕਰਨ ਵਾਸਤੇ ਉਸਦੀ ਮੌਤ ਕਾਫੀ ਨਾ ਹੁੰਦੀ। (ਯੁਹੰਨਾ ਦੀ ਪਹਿਲੀ ਪੱਤਰੀ 2:2)। ਕੇਵਲ ਪਰਮੇਸ਼ਰ ਹੀ ਅਜਿਹੀ ਅਨੰਤ ਸਜ਼ਾ ਦੀ ਅਦਾਇਗੀ ਕਰ ਸਕਦਾ ਹੈ। (ਰੋਮੀਆਂ ਨੂੰ ਪੱਤਰੀ 5:8; ਕੁਰਿੰਥੀਆਂ ਨੂੰ ਦੂਜੀ ਪੱਤਰੀ 5:21 ) । ਯਿਸੂ ਨੂੰ ਪਰਮੇਸ਼ਰ ਹੀ ਹੋਣਾ ਚਾਹੀਦਾ ਸੀ ਤਾਂ ਹੀ ਉਹ ਸਾਡਾ ਕਰਜ਼ ਅਦਾ ਕਰ ਸਕਦਾ ਸੀ। ਯਿਸੂ ਨੂੰ ਇੱਕ ਵਿਅਕਤੀ ਬਣਨਾ ਪਿਆ ਤਾਂ ਕਿ ਉਹ ਮਰ ਸਕੇ। ਮੁਕਤੀ ਕੇਵਲ ਯਿਸੂ ਮਸੀਹ ਵਿੱਚ ਵਿਸ਼ਵਾਸ ਰੱਖਣ ਦੁਆਰਾ ਹੀ ਉਪਲਬਧ ਹੈ! ਇਹ ਯਿਸੂ ਦਾ ਦੈਵੀਪਣ ਹੀ ਹੈ ਜਿਸਦੀ ਬਦੌਲਤ ਉਹ ਮੁਕਤੀ ਦਾ ਇੱਕੋ ਇੱਕ ਰਸਤਾ ਹੈ। ਇਹ ਯਿਸੂ ਦਾ ਦੈਵੀਪਣ ਹੀ ਹੈ ਜਿਸਦੀ ਬਦੌਲਤ ਉਸਨੇ ਕਿਹਾ ਸੀ, “ਰਸਤਾ, ਸੱਚ ਅਤੇ ਜੀਵਨ ਮੈਂ ਹਾਂ। ਮੇਰੇ ਰਾਹੀਂ ਆਉਣ ਤੋਂ ਬਿਨਾਂ ਕੋਈ ਵੀ ਪਿਤਾ ਪਰਮੇਸ਼ਰ ਕੋਲ ਨਹੀਂ ਆ ਸਕਦਾ” (ਯੁਹੰਨਾ ਦੀ ਇੰਜੀਲ 14:6)?
ਯਿਸੂ ਮਸੀਹ ਕੌਣ ਹੈ ?