ਤਸੀਹਿਆਂ ਦਾ ਪ੍ਰਾਰਥਨਾ
3
1 ਮੈਂ ਇੱਕ ਆਦਮੀ ਹਾਂ ਜਿਸਨੇ ਬਹੁਤ ਸਾਰੀਆਂ ਮੁਸੀਬਤਾਂ ਵੇਖੀਆਂ ਹਨ।
ਆਪਣੇ ਗੁੱਸੇ ਵਿੱਚ, ਯਹੋਵਾਹ ਨੇ ਸਾਨੂੰ ਆਪਣੇ ਆਸੇ (ਰਾਜ ਦੰਡ) ਨਾਲ ਕੁਟਿਆ।
ਅਤੇ ਮੈਂ ਇਸ ਨੂੰ ਵਾਪਰਦਿਆਂ ਦੇਖਿਆ!
2 ਯਹੋਵਾਹ ਨੇ ਮੇਰੀ ਅਗਵਾਈ ਕੀਤੀ ਅਤੇ ਮੈਨੂੰ ਰੋਸ਼ਨੀ ਵਿੱਚ ਨਹੀਂ,
ਸਗੋਂ ਅੰਧਕਾਰ ਵਿੱਚ ਲਿਆਂਦਾ।
3 ਯਹੋਵਾਹ ਨੇ ਆਪਣਾ ਹੱਥ ਮੇਰੇ ਵਿਰੁੱਦ ਮੋੜ ਲਿਆ ਹੈ।
ਉਸ ਨੇ ਇਹੀ ਬਾਰ-ਬਾਰ ਸਾਰਾ ਦਿਨ ਕੀਤਾ।
4 ਉਸ ਨੇ ਮੇਰੀ ਚਮੜੀ ਅਤੇ ਮੇਰਾ ਮਾਸ ਉਧੇੜ ਦਿੱਤਾ।
ਉਸ ਨੇ ਮੇਰੀਆਂ ਹੱਡੀਆਂ ਤੋੜ ਦਿੱਤੀਆਂ।
5 ਯਹੋਵਾਹ ਨੇ ਮੈਨੂੰ ਕੁੜਤ੍ਤਨ
ਅਤੇ ਕਸ਼ਟਾਂ ਨਾਲ ਘੇਰਾ ਪਾ ਲਿਆ।
6 ਉਸ ਨੇ ਮੈਨੂੰ ਹਨੇਰੇ ਵਿੱਚ ਬੈਠਣ ਲਈ ਮਜ਼ਬੂਰ ਕੀਤਾ।
ਉਸ ਨੇ ਮੈਨੂੰ ਇੱਕ ਅਜਿਹੇ ਬੰਦੇ ਵਾਂਗ ਬਣਾ ਦਿੱਤਾ, ਜਿਹੜਾ ਬਹੁਤ ਪਹਿਲੋਂ ਮਰ ਚੁੱਕਿਆ ਹੋਵੇ।
7 ਯਹੋਵਾਹ ਨੇ ਮੈਨੂੰ ਅੰਦਰ ਬੰਦ ਕਰ ਦਿੱਤਾ, ਇਸ ਲਈ ਮੈਂ ਬਾਹਰ ਨਹੀਂ ਆ ਸੱਕਦਾ ਸੀ।
ਉਸ ਨੇ ਮੈਨੂੰ ਭਾਰੀ ਬੇੜੀਆਂ ਪਾ ਦਿੱਤੀਆਂ।
8 ਜਦੋਂ ਮੈਂ ਰੋਦਾ ਅਤੇ ਸਹਾਇਤਾ ਲਈ ਪੁਕਾਰ ਵੀ ਕਰਦਾ ਹਾਂ
ਯਹੋਵਾਹ ਮੇਰੀ ਪ੍ਰਾਰਥਨਾ ਨੂੰ ਨਹੀਂ ਸੁਣਦਾ।
9 ਉਸ ਨੇ ਮੇਰੇ ਰਾਹਾਂ ਨੂੰ ਪੱਥਰ ਨਾਲ ਬੰਦ ਕਰ ਦਿੱਤਾ ਹੈ
ਅਤੇ ਮੇਰੇ ਰਾਹਾਂ ਨੂੰ ਵਿੰਗ-ਤਲਿੰਗਾ ਬਣਾ ਦਿੱਤਾ ਹੈ।
10 ਯਹੋਵਾਹ, ਮੇਰੇ ਉੱਤੇ ਹਮਲੇ ਲਈ ਤਿਆਰ ਇੱਕ ਰਿੱਛ ਵਾਂਗ ਹੈ।
ਉਹ ਕਿਸੇ ਛੁਪੀ ਹੋਈ ਥਾਂ ਉੱਤੇ ਖਲੋਤੇ ਸ਼ੇਰ ਵਾਂਗ ਹੈ।
11 ਯਹੋਵਾਹ ਨੇ ਮੈਨੂੰ ਮੇਰੇ ਰਾਹ ਤੋਂ ਭਟਕਾਇਆ।
ਉਸ ਨੇ ਮੈਨੂੰ ਟੁਕੜਿਆਂ ਵਿੱਚ ਪਾੜ ਸੁੱਟਿਆਂ ਅਤੇ ਮੈਨੂੰ ਬਰਬਾਦ ਕਰ ਦਿੱਤਾ।
12 ਉਸ ਨੇ ਆਪਣੀ ਕਮਾਨ ਤਿਆਰ ਕਰ ਲਈ।
ਉਸ ਨੇ ਮੈਨੂੰ ਆਪਣੇ ਤੀਰਾਂ ਦਾ ਨਿਸ਼ਾਨਾ ਬਣਾ ਲਿਆ।
13 ਉਸ ਨੇ ਮੇਰੇ ਪੇਟ ਅੰਦਰ ਤੀਰ ਮਾਰਿਆ।
ਉਸ ਨੇ ਮੈਨੂੰ ਆਪਣੇ ਤੀਰਾਂ ਨਾਲ ਵਿੰਨ੍ਹਿਆ।
14 ਮੈਂ ਆਪਣੇ ਸਾਰੇ ਲੋਕਾਂ ਲਈ ਇੱਕ ਮਜ਼ਾਕ ਬਣ ਗਿਆ ਹਾਂ।
ਉਹ, ਮੇਰਾ ਮਜ਼ਾਕ ਉਡਾਉਣ ਲਈ ਸਾਰਾ ਦਿਨ ਮੇਰੇ ਬਾਰੇ ਗੀਤ ਗਾਉਂਦੇ ਰਹਿੰਦੇ ਨੇ।
15 ਯਹੋਵਾਹ ਨੇ ਇਹ ਜ਼ਹਿਰ (ਸਜ਼ਾ) ਮੈਨੂੰ ਪੀਣ ਲਈ ਦਿੱਤਾ।
ਉਸ ਨੇ ਮੈਨੂੰ ਇਸ ਕੌੜੇ ਜ਼ਹਿਰ ਨਾਲ ਭਰ ਦਿੱਤਾ ਹੈ।
16 ਯਹੋਵਾਹ ਨੇ ਮੇਰੇ ਦੰਦਾਂ ਤੋਂ ਰੋੜ ਚਬਵਾਏ।
ਉਸ ਨੇ ਮੈਨੂੰ ਧੂੜ ਅੰਦਰ ਮਿੱਧ ਦਿੱਤਾ।
17 ਮੈਂ ਸੋਚਿਆ ਮੈਨੂੰ ਫ਼ੇਰ ਕਦੇ ਵੀ ਸ਼ਾਂਤੀ ਨਹੀਂ ਮਿਲੇਗੀ।
ਮੈਂ ਚੰਗੀਆਂ ਚੀਜ਼ਾਂ ਬਾਰੇ ਭੁੱਲ ਗਿਆ।
18 ਮੈਂ ਆਪਣੇ-ਆਪ ਨੂੰ ਆਖਿਆ, “ਮੇਰੇ ਕੋਲ ਹੁਣ ਕੋਈ ਵੀ ਉਮੀਦ ਨਹੀਂ ਕਿ
ਯਹੋਵਾਹ ਮੇਰੀ ਸਹਾਇਤਾ ਕਰੇਗਾ।”
19 ਯਹੋਵਾਹ, ਮੇਰੀ ਬਿਪਤਾ ਅਤੇ ਭਟਕਣ ਨੂੰ ਚੇਤੇ ਕਰੋ।
ਉਸ ਕੌੜੀ ਜ਼ਹਿਰ ਨੂੰ ਯਾਦ ਕਰੋ ਜੋ ਤੁਸੀਂ ਮੈਨੂੰ ਦਿੱਤੀ ਸੀ।
20 ਮੈਨੂੰ, ਮੇਰੀਆਂ ਸਾਰੀਆਂ ਮੁਸੀਬਤਾਂ ਚੰਗੀ ਤਰ੍ਹਾਂ ਯਾਦ ਨੇ।
ਅਤੇ ਮੈਂ ਬਹੁਤ ਉਦਾਸ ਹਾਂ।
21 ਪਰ ਫ਼ੇਰ ਮੈਂ ਕਿਸੇ ਹੋਰ ਚੀਜ਼ ਬਾਰੇ ਸੋਚਦਾ ਹਾਂ, ਮੈਨੂੰ ਫ਼ੇਰ ਉਮੀਦ ਹੁੰਦੀ ਹੈ।
ਜੋ ਮੈਂ ਸੋਚਦਾ ਹਾਂ ਇਹ ਹੈ:
22 ਯਹੋਵਾਹ ਦੀ ਪ੍ਰੀਤ ਅਤੇ ਮਿਹਰ ਕਦੇ ਵੀ ਨਹੀਂ ਖਤਮ ਹੁੰਦੀ।
ਉਸ ਦੀ ਦਇਆ ਕਦੇ ਨਹੀਂ ਮੁੱਕਦੀ।
23 ਹਰ ਸਵੇਰੇ ਉਹ ਇਸ ਨੂੰ ਨਵੇਂ ਤਰੀਕਿਆਂ ਨਾਲ ਦਰਸਾਉਂਦਾ ਹੈ!
ਯਹੋਵਾਹ ਜੀ, ਤੁਸੀਂ ਕਿੰਨੇ ਸੱਚੇ ਅਤੇ ਵਫ਼ਾਦਾਰ ਹੋ।
24 ਮੈਂ ਆਪਣੇ-ਆਪ ਨੂੰ ਆਖਦਾ ਹਾਂ, “ਯਹੋਵਾਹ ਮੇਰਾ ਪਰਮੇਸ਼ੁਰ ਹੈ
ਅਤੇ ਮੈਂ ਉਸ ਵਿੱਚ ਭਰੋਸਾ ਕਰਦਾ ਹਾਂ।”
25 ਯਹੋਵਾਹ ਉਨ੍ਹਾਂ ਲਈ ਨੇਕ ਹੈ ਜੋ ਉਸਦਾ ਇੰਤਜ਼ਾਰ ਕਰਦੇ ਨੇ।
ਯਹੋਵਾਹ ਉਨ੍ਹਾਂ ਲੋਕਾਂ ਲਈ ਨੇਕ ਹੈ, ਜਿਹੜੇ ਉਸਦੀ ਉਡੀਕ ਕਰਦੇ ਹਨ।
26 ਕਿਸੇ ਬੰਦੇ ਲਈ ਯਹੋਵਾਹ ਨੂੰ ਉਸ ਨੂੰ ਬਚਾਉਣ ਦਾ,
ਖਾਮੋਸ਼ੀ ਨਾਲ ਇੰਤਜ਼ਾਰ ਕਰਨਾ ਚਾਹੀਦਾ ਹੈ।
27 ਕਿਸੇ ਬੰਦੇ ਲਈ ਯਹੋਵਾਹ ਦਾ ਜੂਲਾ ਪਹਿਨਣਾ ਚੰਗਾ ਹੈ।
ਕਿਸੇ ਬੰਦੇ ਲਈ ਜਵਾਨੀ ਵੇਲੇ ਤੋਂ ਹੀ ਉਸ ਜੂਲੇ ਨੂੰ ਪਹਿਨਣਾ ਚੰਗਾ ਹੈ।
28 ਉਸ ਬੰਦੇ ਨੂੰ ਇੱਕਲਾ ਅਤੇ ਖਾਮੋਸ਼ ਬੈਠਣਾ ਚਾਹੀਦਾ ਹੈ
ਜਦੋਂ ਯਹੋਵਾਹ ਆਪਣਾ ਜੂਲਾ ਉਸ ਉੱਤੇ ਪਾਵੇ।
29 ਉਸ ਬੰਦੇ ਨੂੰ ਆਪਣਾ ਚਿਹਰ ਧਰਤ ਵੱਲ ਰੱਖਦੇ ਹੋਏ ਯਹੋਵਾਹ ਅੱਗੇ ਝੁਕਣਾ ਚਾਹੀਦਾ ਹੈ।
ਸ਼ਾਇਦ ਫ਼ੇਰ ਵੀ ਕੋਈ ਉਮੀਦ ਹੋਵੇ।
30 ਉਸ ਨੂੰ ਆਪਣੀ ਦੂਸਰੀ ਗੱਲ੍ਹ ਵੀ, ਬੱਪੜ ਮਾਰਨ ਵਾਲੇ ਵੱਲ ਭੁਆ ਦੇਣੀ ਚਾਹੀਦੀ ਹੈ।
ਉਸ ਬੰਦੇ ਨੂੰ ਆਪਣੇ-ਆਪ ਨੂੰ ਲੋਕਾਂ ਦੁਆਰਾ ਬੇਇੱਜ਼ਤ ਹੋ ਲੈਣ ਦੇਣਾ ਚਾਹੀਦਾ ਹੈ।
31 ਉਸ ਬੰਦੇ ਨੂੰ ਚੇਤੇ ਰੱਖਣਾ ਚਾਹੀਦਾ ਹੈ
ਕਿ ਯਹੋਵਾਹ ਸਦਾ ਲਈ ਲੋਕਾਂ ਨੂੰ ਨਹੀਂ ਤਿਆਗਦਾ।
32 ਯਹੋਵਾਹ ਸਜ਼ਾ ਦਿੰਦਾ ਹੈ,ਜਦੋਂ ਉਸ ਦੇ ਕੋਲ ਰਹਿਮ ਵੀ ਹੁੰਦਾ ਹੈ।
ਉਸ ਕੋਲ ਆਪਣੇ ਮਹਾਨ ਪਿਆਰ ਅਤੇ ਉਦਾਰਤਾ ਕਾਰਣ ਕਿਰਪਾ ਹੈ।
33 ਯਹੋਵਾਹ ਲੋਕਾਂ ਨੂੰ ਸਜ਼ਾ ਨਹੀਂ ਦੇਣੀ ਚਾਹੁੰਦਾ।
ਉਹ ਲੋਕਾਂ ਨੂੰ ਨਾ-ਖੁਸ਼ ਨਹੀਂ ਕਰਨਾ ਚਾਹੁੰਦਾ।
34 ਯਹੋਵਾਹ ਇਨ੍ਹਾਂ ਗੱਲਾਂ ਨੂੰ ਪਸੰਦ ਨਹੀਂ ਕਰਦਾ:
ਉਹ ਪਸੰਦ ਨਹੀਂ ਕਰਦਾ ਕਿ ਕੋਈ ਜਣਾ ਧਰਤੀ ਦੇ ਸਾਰੇ ਬੰਦੀਵਾਨਾਂ ਨੂੰ ਆਪਣੇ ਪੈਰਾਂ ਹੇਠਾਂ ਕੁਚਲ ਦੇਵੇ।
35 ਉਹ ਨਿਆਂ ਨੂੰ ਭ੍ਰਸ਼ਟ ਹੁੰਦਿਆਂ ਪਸੰਦ ਨਹੀਂ ਕਰਦਾ।
ਪਰ ਕੁਝ ਲੋਕ ਸਰਬ ਉੱਚ ਪਰਮੇਸ਼ੁਰ ਦੇ ਸਾਹਮਣੇ ਇਹ ਬਦ ਗੱਲਾਂ ਕਰਦੇ ਹਨ।
36 ਯਹੋਵਾਹ ਕਿਸੇ ਬੰਦੇ ਨੂੰ ਪਸੰਦ ਨਹੀਂ ਕਰਦਾ ਕਿ ਉਹ ਕਿਸੇ ਦੂਸਰੇ ਬੰਦੇ ਨੂੰ ਧੋਖਾ ਦੇਵੇ।
ਯਹੋਵਾਹ ਕਿਸੇ ਵੀ ਅਜਿਹੀ ਗੱਲ ਨੂੰ ਪਸੰਦ ਨਹੀਂ ਕਰਦਾ।
37 ਕੋਈ ਵੀ ਕੁਝ ਅਜਿਹਾ ਨਹੀਂ ਆਖ ਸੱਕਦਾ ਅਤੇ ਇਹ ਵਾਪਰ ਜਾਵੇ,
ਜਦੋਂ ਤੀਕ ਕਿ ਯਹੋਵਾਹ ਇਸ ਨੂੰ ਵਾਪਰਨ ਦਾ ਹੁਕਮ ਨਹੀਂ ਦਿੰਦਾ।
38 ਸਰਬ-ਉੱਚ ਪਰਮੇਸ਼ੁਰ ਚੰਗੀਆਂ
ਅਤੇ ਮਾੜੀਆਂ ਦੋਹਾਂ ਗੱਲਾਂ ਦੇ ਵਾਪਰਨ ਦਾ ਹੁਕਮ ਦਿੰਦਾ ਹੈ।
39 ਕੋਈ ਵੀ ਜੀਵਿਤ ਬੰਦਾ ਸ਼ਿਕਾਇਤਾ ਨਹੀਂ ਕਰ ਸੱਕਦਾ,
ਜਦੋਂ ਯਹੋਵਾਹ ਉਸ ਦੇ ਪਾਪਾਂ ਲਈ ਸਜ਼ਾ ਦਿੰਦਾ ਹੈ।
40 ਆਓ ਪੜਤਾਲ ਕਰੀਏ ਅਤੇ ਦੇਖੀਏ ਕਿ ਅਸਾਂ ਕੀ ਕੀਤਾ ਹੈ।
ਅਤੇ ਫ਼ੇਰ ਅਸੀਂ ਯਹੋਵਾਹ ਵੱਲ ਮੁੜ ਪਈੇ।
41 ਆਓ ਅਸੀਂ ਆਪਣੇ ਦਿਲਾਂ ਅਤੇ ਹੱਥਾਂ ਨੂੰ
ਅਕਾਸ਼ ਦੇ ਪਰਮੇਸ਼ੁਰ ਵੱਲ ਉੱਚਾ ਚੁੱਕੀਏ।
42 ਆਓ ਅਸੀਂ ਉਸ ਨੂੰ ਆਖੀਏ, “ਅਸੀਂ ਪਾਪ ਕੀਤੇ ਅਤੇ ਬੜੇ ਜ਼ਿੱਦੀ ਰਹੇ ਹਾਂ।
ਇਸੇ ਲਈ ਹੀ, ਤੁਸੀਂ ਸਾਨੂੰ ਮਾਫ਼ ਨਹੀਂ ਕੀਤਾ।
43 ਤੂੰ ਆਪਣੇ-ਆਪ ਨੂੰ ਕਹਿਰ ਨਾਲ ਲਪੇਟ ਲਿਆ ਅਤੇ ਸਾਨੂੰ ਭਜਾਇਆ,
ਤੂੰ ਸਾਨੂੰ ਬੇਰਹਿਮੀ ਨਾਲ ਮਾਰ ਦਿੱਤਾ!
44 ਤੁਸੀਂ ਆਪਣੇ ਆਪ ਨੂੰ ਬੱਦਲ ਅੰਦਰ ਲਪੇਟ ਲਿਆ।
ਤੁਸੀਂ ਅਜਿਹਾ ਕੀਤਾ ਤਾਂ ਜੋ ਕੋਈ ਵੀ ਪ੍ਰਾਰਥਨਾ ਤੁਹਾਡੇ ਤੀਕ ਨਾ ਪਹੁੰਚ ਸੱਕੇ।
45 ਤੁਸੀਂ ਸਾਨੂੰ ਹੋਰਨਾਂ ਕੌਮਾਂ ਲਈ
ਕੂੜੇ ਕਰਕਟ ਵਾਂਗ ਬਣਾ ਦਿੱਤਾ।
46 ਸਾਡੇ ਸਾਰੇ ਹੀ ਦੁਸ਼ਮਣ ਸਾਡੇ ਨਾਲ
ਗੁੱਸੇ ਵਿੱਚ ਭਰੇ ਹੋਏ ਗੱਲ ਕਰਦੇ ਨੇ।
47 ਅਸੀਂ ਭੈਭੀਤ ਹੋ ਗਏ ਹਾਂ।
ਅਸੀਂ ਟੋਏ ਅੰਦਰ ਡਿੱਗ ਪਏ ਹਾਂ।
ਅਸੀਂ ਬੁਰੀ ਤਰ੍ਹਾਂ ਸੱਟ ਖਾਧੀ ਹੈ!
ਅਸੀਂ ਟੁੱਟ ਗਏ ਹਾਂ!”
48 ਮੇਰੀਆਂ ਅੱਖਾਂ ਵਿੱਚੋਂ ਹੰਝੂਆਂ ਦੇ ਦਰਿਆ ਵਗਦੇ ਨੇ!
ਮੈਂ ਆਪਣੇ ਲੋਕਾਂ ਦੀ ਤਬਾਹੀ ਉੱਤੇ ਵਿਰਲਾਪ ਕਰਦਾ ਹਾਂ!
49 ਮੇਰੀਆਂ ਅੱਖਾਂ ਬਿਨਾ ਰੁਕੇ ਵਗਣਗੀਆਂ!
ਮੈਂ ਵਿਰਲਾਪ ਕਰਦਾ ਰਹਾਂਗਾ!
50 ਯਹੋਵਾਹ ਜੀ, ਮੈਂ ਉਦੋਂ ਤੀਕ ਰੋਦਾ ਰਹਾਂਗਾ ਜਦੋਂ ਤੀਕ
ਕਿ ਤੁਸੀਂ ਹੇਠਾਂ ਸਾਡੇ ਵੱਲ ਨਹੀਂ ਤੱਕਦੇ।
ਮੈਂ ਰੋਦਾ ਰਹਾਂਗਾ ਜਦੋਂ ਤੀਕ
ਕਿ ਤੁਸੀਂ ਸਾਨੂੰ ਅਕਾਸ਼ ਵਿੱਚੋਂ ਨਹੀਂ ਦੇਖਦੇ!
51 ਮੇਰੀਆਂ ਅੱਖਾਂ ਮੈਨੂੰ ਗ਼ਮਗੀਨ ਬਣਾਉਂਦੀਆਂ ਨੇ,
ਜਦੋਂ ਮੈਂ ਦੇਖਦਾ ਹਾਂ ਕਿ ਮੇਰੇ ਸ਼ਹਿਰ ਦੀਆਂ ਕੁੜੀਆਂ ਨਾਲ ਕੀ ਵਾਪਰਿਆ ਹੈ।
52 ਉਹ ਲੋਕ ਬਿਨਾ ਕਾਰਣ ਹੀ
ਮੇਰੇ ਦੁਸ਼ਮਣ ਸਨ ਪਰ ਉਨ੍ਹਾਂ ਇੱਕ ਪੰਛੀ ਵਾਂਗ ਮੇਰਾ ਸ਼ਿਕਾਰ ਕੀਤਾ।
53 ਉਨ੍ਹਾਂ ਮੈਨੂੰ ਇੱਕ ਟੋਏ ਅੰਦਰ ਸੁੱਟ ਦਿੱਤਾ,
ਜਦੋਂ ਕਿ ਹਾਲੇ ਮੈਂ ਜਿਉਂਦਾ ਹੀ ਸਾਂ। ਉਨ੍ਹਾਂ ਮੇਰੇ ਉੱਤੇ ਪੱਥਰ ਸੁੱਟੇ।
54 ਪਾਣੀ ਮੇਰੇ ਸਿਰ ਤੀਕ ਆ ਗਿਆ।
ਮੈਂ ਆਪਣੇ-ਆਪ ਨੂੰ ਆਖਿਆ, “ਮੈਂ ਮੁੱਕ ਗਿਆ ਹਾਂ।”
55 ਯਹੋਵਾਹ ਜੀ, ਮੈਂ ਟੋਏ ਦੀ ਡੂੰਘ ਵਿੱਚੋਂ,
ਤੁਹਾਡਾ ਨਾਮ ਪੁਕਾਰਿਆ।
56 ਮੇਰੀ ਆਵਾਜ਼ ਸੁਣ, ਆਪਣੇ ਕੰਨ ਨਾ ਬੰਦ ਕਰ
ਅਤੇ ਮੈਨੂੰ ਬਚਾਉਣ ਤੋਂ ਇਨਕਾਰ ਨਾ ਕਰ।
57 ਉਸ ਦਿਨ, ਤੁਸੀਂ ਮੇਰੇ ਕੋਲ ਆਏ ਜਦੋਂ ਮੈਂ ਤੁਹਾਨੂੰ ਪੁਕਾਰਿਆ।
ਤੁਸੀਂ ਮੈਨੂੰ ਆਖਿਆ, “ਭੈਭੀਤ ਨਾ ਹੋ।”
58 ਯਹੋਵਾਹ, ਮੇਰਾ ਬਚਾਓ ਕਰ
ਅਤੇ ਮੇਰੀ ਖਾਤਰ ਮੇਰਾ ਜੀਵਨ ਵਾਪਸ ਲਿਆ।
59 ਯਹੋਵਾਹ, ਮੇਰੀਆਂ ਸਮੱਸਿਆਵਾਂ ਵੱਲ ਵੇਖ
ਅਤੇ ਹੁਣ ਮੇਰੇ ਮਾਮਲੇ ਦਾ ਨਿਆਂ ਕਰ।
60 ਵੇਖ ਕਿਵੇਂ ਮੇਰੇ ਦੁਸ਼ਮਣ ਨੇ ਮੈਨੂੰ ਦੁੱਖ ਦਿੱਤਾ।
ਉਨ੍ਹਾਂ ਸਭ ਬਦ ਵਿਉਂਤਾਂ ਨੂੰ ਸੁਣ, ਜੋ ਉਨ੍ਹਾਂ ਮੇਰੇ ਵਿਰੁੱਧ ਬਣਾਈਆਂ।
61 ਤੁਸੀਂ ਉਨ੍ਹਾਂ ਨੂੰ ਮੇਰੀ ਬੇਇੱਜ਼ਤੀ ਕਰਦਿਆਂ ਸੁਣਿਆ ਸੀ,
ਯਹੋਵਾਹ ਜੀ ਤੁਸੀਂ ਉਹ ਸਾਰੀਆਂ ਮੰਦੀਆਂ ਵਿਉਂਤਾਂ ਸੁਣੀਆਂ ਨੇ ਜੋ ਉਨ੍ਹਾਂ ਮੇਰੇ ਵਿਰੁੱਧ ਬਣਾਈਆਂ ਨੇ।
62 ਮੇਰੇ ਦੁਸ਼ਮਣ ਦੇ ਸ਼ਬਦ
ਅਤੇ ਸੋਚਾਂ ਹਮੇਸ਼ਾ ਮੇਰੇ ਵਿਰੁੱਧ ਹਨ।
63 ਯਹੋਵਾਹ, ਵੇਖ ਉੱਠਦੇ-ਬੈਠਦੇ ਉਹ ਕਿਵੇਂ ਮੇਰਾ ਮਜ਼ਾਕ ਉਡਾਉਂਦੇ ਹਨ।
64 ਯਹੋਵਾਹ, ਉਨ੍ਹਾਂ ਨੂੰ ਉਹ ਕੁਝ ਦੇਵੋ ਜਿਸਦੇ ਉਹ ਅਧਿਕਾਰੀ ਨੇ!
ਉਨ੍ਹਾਂ ਤੋਂ ਉਨ੍ਹਾਂ ਦੇ ਕੀਤੇ ਦਾ ਬਦਲਾ ਲੈ!
65 ਉਨ੍ਹਾਂ ਦੇ ਦਿਲਾਂ ਨੂੰ ਜ਼ਿੱਦੀ ਬਣਾ ਦਿਓ
ਅਤੇ ਫ਼ੇਰ ਉਨ੍ਹਾਂ ਨੂੰ ਸਰਾਪ ਦਿਓ।
66 ਉਨ੍ਹਾਂ ਨੂੰ ਆਪਣੇ ਕਹਿਰ ਨਾਲ ਭਜਾ!
ਯਹੋਵਾਹ, ਉਨ੍ਹਾਂ ਨੂੰ ਅਕਾਸ਼ ਹੇਠਾਂ ਤਬਾਹ ਕਰ ਦੇ! ਹ ਕਰ ਦੇ!