ਯਹੂਦਾਹ ਲਈ ਧਰਤੀ
15
1 ਜਿਹੜੀ ਧਰਤੀ ਯਹੂਦਾਹ ਨੂੰ ਦਿੱਤੀ ਗਈ ਸੀ ਉਹ ਉਸ ਪਰਿਵਾਰ-ਸਮੂਹ ਦੇ ਪਰਿਵਾਰਾਂ ਵਿੱਚਕਾਰ ਵੰਡੀ ਗਈ ਸੀ। ਇਸ ਧਰਤੀ ਦੀ ਹੱਦ ਅਦੋਮ ਅਤੇ ਦੱਖਣ ਦੀ ਸਰਹੱਦ ਦੇ ਨਾਲ ਸੀ ਜਿਹੜੀ ਸੀਨ ਦੇ ਮਾਰੂਥਲ ਵੱਲ ਟੇਮਾਨ ਦੇ ਕੰਢੇ ਤੀਕ ਜਾਂਦੀ ਸੀ।
2 ਯਹੂਦਾਹ ਦੀ ਧਰਤੀ ਦੀ ਦੱਖਣੀ ਸਰਹੱਦ ਖਾਰੇ ਸਾਗਰ ਦੇ ਦੱਖਣੀ ਕੰਢੇ ਤੋਂ ਸ਼ੁਰੂ ਹੁੰਦੀ ਸੀ।
3 ਇਹ ਸਰਹੱਦ ਦੱਖਣ ਵੱਲ ਬਿੱਛੂ ਪਾਸ ਵੱਲ ਜਾਂਦੀ ਸੀ ਅਤੇ ਸੀਨ ਤੱਕ ਚਲੀ ਗਈ ਸੀ। ਫ਼ੇਰ ਸਰਹੱਦ ਦੱਖਣ ਵੱਲ ਕਾਦੇਸ਼ ਬਰਨੇਆ ਵੱਲ ਜਾਂਦੀ ਸੀ। ਸਰਹੱਦ ਹਸ਼ਰੋਨ ਤੋਂ ਹੁੰਦੀ ਹੋਈ ਅੱਗੇ ਅੱਦਾਰ ਤੀਕ ਜਾਂਦੀ ਸੀ। ਅੱਦਾਰ ਤੋਂ ਅੱਗੇ ਸਰਹੱਦ ਮੁੜ ਜਾਂਦੀ ਸੀ ਅਤੇ ਕਰਕਾ ਤੱਕ ਜਾਂਦੀ ਸੀ।
4 ਸਰਹੱਦ ਮਿਸਰ ਦੇ ਝਰਨੇ ਅਸਮੋਨ ਤੱਕ ਜਾਂਦੀ ਸੀ ਅਤੇ ਫ਼ੇਰ ਮੱਧ ਸਾਗਰ ਵੱਲ। ਇਹ ਸਾਰੀ ਧਰਤੀ ਉਨ੍ਹਾਂ ਦੀ ਦੱਖਣੀ ਸਰਹੱਦ ਉੱਤੇ ਸੀ।
5 ਉਨ੍ਹਾਂ ਦੀ ਪੂਰਬੀ ਸਰਹੱਦ ਖਾਰੇ ਸਾਗਰ ਦੇ ਕੰਢੇ ਤੋਂ ਉਸ ਇਲਾਕੇ ਤੱਕ ਸੀ ਜਿੱਥੇ ਯਰਦਨ ਨਦੀ ਸਾਗਰ ਵਿੱਚ ਡਿੱਗਦੀ ਸੀ।
ਉਨ੍ਹਾਂ ਦੀ ਉੱਤਰੀ ਸਰਹੱਦ ਉਸ ਇਲਾਕੇ ਤੋਂ ਸ਼ੁਰੂ ਹੁੰਦੀ ਸੀ ਜਿੱਥੇ ਯਰਦਨ ਨਦੀ ਖਾਰੇ ਸਾਗਰ ਵਿੱਚ ਡਿੱਗਦੀ ਸੀ।
6 ਫ਼ੇਰ ਉੱਤਰੀ ਸਰਹੱਦ ਬੈਤ ਹਗਲਾਹ ਤੱਕ ਜਾਂਦੀ ਸੀ ਅਤੇ ਬੈਤ ਅਰਬਾਹ ਦੇ ਉੱਤਰ ਵੱਲ ਚਲੀ ਗਈ ਸੀ। ਸਰਹੱਦ ਬੋਹਨ ਦੀ ਸ਼ਿਲਾ ਤੱਕ ਚਲੀ ਗਈ ਸੀ। (ਬੋਹਨ ਰਊਬੇਨ ਦਾ ਪੁੱਤਰ ਸੀ।)
7 ਫ਼ੇਰ ਉੱਤਰੀ ਸਰਹੱਦ ਆਕੋਰ ਦੀ ਵਾਦੀ ਤੋਂ ਹੁੰਦੀ ਹੋਈ ਦਬਿਰ ਤੱਕ ਚਲੀ ਗਈ ਸੀ। ਉੱਥੋਂ ਸਰਹੱਦ ਉੱਤਰ ਵੱਲ ਮੁੜ ਗਈ ਸੀ ਅਤੇ ਗਿਲਗਾਲ ਤੱਕ ਚਲੀ ਗਈ ਸੀ। ਗਿਲਗਾਲ ਉਸ ਸੜਕ ਦੇ ਸਾਹਮਣੇ ਹੈ ਜਿਹੜੀ ਅਦੋਮੀਮ ਦੇ ਪਰਬਤ ਤੋਂ ਹੋਕੇ ਜਾਂਦੀ ਹੈ। ਉਹ ਝਰਨੇ ਦੇ ਦੱਖਣੀ ਪਾਸੇ ਵੱਲ ਹੈ। ਸਰਹੱਦ ਏਨਸ਼ਮਸ਼ ਦੀ ਧਾਰਾ ਦੇ ਨਾਲ-ਨਾਲ ਚਲੀ ਗਈ ਸੀ। ਸਰਹੱਦ ਏਨ ਰੋਗੇਲ ਉੱਤੇ ਜਾਕੇ ਖਤਮ ਹੋ ਜਾਂਦੀ ਸੀ।
8 ਫ਼ੇਰ ਸਰਹੱਦ ਯਬੂਸੀ ਸ਼ਹਿਰ ਦੇ ਦੱਖਣੀ ਪਾਸੇ ਦੇ ਨਾਲ-ਨਾਲ ਬਨ ਹਿੰਨੋਮ ਦੀ ਵਾਦੀ ਵਿੱਚੋਂ ਲੰਘਦੀ ਹੈ। (ਉਸ ਯਬੂਸੀ ਸ਼ਹਿਰ ਦਾ ਨਾਮ ਯਰੂਸ਼ਲਮ ਸੀ।) ਉਸ ਸਥਾਨ ਉੱਤੇ ਸਰਹੱਦ ਹਿੰਨੋਮ ਦੀ ਵਾਦੇ ਦੇ ਪੱਛਮ ਵੱਲ ਪਹਾੜ ਦੀ ਚੋਟੀ ਤੱਕ ਚਲੀ ਗਈ ਸੀ। ਇਹ ਰਫ਼ਾਈਮ ਵਾਦੀ ਦੇ ਉੱਤਰੀ ਸਿਰੇ ਉੱਤੇ ਸੀ।
9 ਉਸ ਥਾਂ ਤੋਂ ਬਾਦ ਸਰਹੱਦ ਨਫ਼ਤੋਂਆ ਦੇ ਝਰਨੇ ਦੇ ਪਾਣੀ ਤੱਕ ਚਲੀ ਗਈ ਸੀ। ਫ਼ੇਰ ਸਰਹੱਦ ਅਫ਼ਰੋਨ ਪਰਬਤ ਦੇ ਨੇੜੇ ਦੇ ਸ਼ਹਿਰਾਂ ਨੂੰ ਚਲੀ ਗਈ ਸੀ। ਉਸ ਥਾਂ ਉੱਤੇ ਸਰਹੱਦ ਮੁੜ ਗਈ ਸੀ ਅਤੇ ਬਆਲਾਹ ਨੂੰ ਚਲੀ ਗਈ ਸੀ। (ਬਆਲਾਹ ਦਾ ਨਾਮ ਕਿਰਯਥ ਯਾਰੀਮ ਵੀ ਹੈ।)
10 ਬਆਲਾਹ ਉੱਤੇ ਆਕੇ ਸਰਹੱਦ ਪੱਛਮ ਨੂੰ ਮੁੜ ਕੇ ਸੇਈਰ ਦੇ ਪਹਾੜੀ ਪ੍ਰਦੇਸ਼ ਵੱਲ ਚਲੀ ਗਈ ਸੀ। ਸਰਹੱਦ ਯਾਰੀਮ ਪਰਬਤ (ਕਸਾਲੋਨ) ਦੇ ਉੱਤਰੀ ਪਾਸੇ ਦੇ ਨਾਲ-ਨਾਲ ਜਾਂਦੀ ਸੀ ਅਤੇ ਹੇਠਾਂ ਬੈਤ ਸ਼ਮਸ਼ ਤੱਕ ਚਲੀ ਗਈ ਸੀ। ਉੱਥੋਂ ਸਰਹੱਦ ਤਿਮਨਾਹ ਤੋਂ ਅੱਗੇ ਚਲੀ ਗਈ ਸੀ।
11 ਫ਼ੇਰ ਸਰਹੱਦ ਅਕਰੋਨ ਦੀ ਉੱਤਰ ਵੱਲ ਪਹਾੜੀ ਤੱਕ ਚਲੀ ਗਈ ਸੀ। ਉਸ ਥਾਂ ਤੇ ਸਰਹੱਦ ਸ਼ਿਕਰੋਨ ਨੂੰ ਮੁੜ ਗਈ ਸੀ ਅਤੇ ਬਆਲਾਹ ਪਰਬਤ ਦੇ ਪਾਰ ਚਲੀ ਗਈ ਸੀ। ਸਰਹੱਦ ਯਬਨੇਲ ਤੱਕ ਚਲੀ ਗਈ ਸੀ ਅਤੇ ਮੱਧ ਸਾਗਰ ਉੱਤੇ ਆਕੇ ਮੁੱਕਦੀ ਸੀ।
12 ਮੱਧ ਸਾਗਰ ਯਹੂਦਾਹ ਦੀ ਧਰਤੀ ਦੀ ਪੱਛਮੀ ਸਰਹੱਦ ਸੀ। ਇਸ ਤਰ੍ਹਾਂ ਯਹੂਦਾਹ ਦੀ ਧਰਤੀ ਇਨ੍ਹਾਂ ਚਾਰ ਸਰਹੱਦਾਂ ਦੇ ਵਿੱਚਕਾਰ ਸੀ। ਯਹੂਦਾਹ ਦੇ ਪਰਿਵਾਰ ਇਸ ਇਲਾਕੇ ਵਿੱਚ ਰਹਿੰਦੇ ਸਨ।
13 ਯਹੋਵਾਹ ਨੇ ਯਹੋਸ਼ੁਆ ਨੂੰ ਯਹੂਦਾਹ ਦੀ ਧਰਤੀ ਦਾ ਇੱਕ ਹਿੱਸਾ ਯਫ਼ੁੰਨਹ ਦੇ ਪੁੱਤਰ ਕਾਲੇਬ ਨੂੰ ਦੇਣ ਦਾ ਆਦੇਸ ਦਿੱਤਾ ਸੀ। ਇਸ ਲਈ ਯਹੋਸ਼ੁਆ ਨੇ ਕਾਲੇਬ ਨੂੰ ਉਹ ਧਰਤੀ ਦੇ ਦਿੱਤੀ ਜਿਸਦਾ ਪਰਮੇਸ਼ੁਰ ਨੇ ਆਦੇਸ਼ ਦਿੱਤਾ ਸੀ। ਯਹੋਸ਼ੁਆ ਨੇ ਉਸ ਨੂੰ ਕਿਰਯਥ ਅਰਬਾ (ਹਬਰੋਨ) ਦਾ ਕਸਬਾ ਦੇ ਦਿੱਤਾ। (ਅਰਬਾ ਅਨੋਕ ਦਾ ਪਿਤਾ ਸੀ)
14 ਕਾਲੇਬ ਨੇ ਹਬਰੋਨ ਵਿੱਚ ਤਿੰਨ ਅਨਾਕੀ ਪਰਿਵਾਰਾਂ ਦਾ, ਵਿਨਾਸ਼ ਕਰ ਦਿੱਤਾ ਜਿੱਥੇ ਉਹ ਰਹਿੰਦੇ ਸਨ। ਇਹ ਪਰਿਵਾਰ ਸਨ ਸ਼ੇਸ਼ੈ, ਅਹੀਮਾਨ ਅਤੇ ਤਲਮੈ। ਉਹ ਅਨੋਕ ਦੇ ਪਰਿਵਾਰ ਵਿੱਚੋਂ ਸਨ।
15 ਫ਼ੇਰ ਕਾਲੇਬ ਨੇ ਦਬਿਰ ਵਿੱਚ ਰਹਿੰਦੇ ਲੋਕਾਂ ਨਾਲ ਲੜਾਈ ਲੜੀ। (ਅਤੀਤ ਕਾਲ ਵਿੱਚ ਦਬਿਰ ਦਾ ਨਾਮ ਕਿਰਯਥ ਸੇਫ਼ਰ ਵੀ ਸੀ।)
16 ਕਾਲੇਬ ਨੇ ਆਖਿਆ, “ਮੈਂ ਕਿਰਯਥ ਸੇਫ਼ਰ ਉੱਤੇ ਹਮਲਾ ਕਰਨਾ ਚਾਹੁੰਦਾ ਹਾਂ। ਮੈਂ ਆਪਣੀ ਧੀ ਅਕਸਾਹ ਦਾ ਡੋਲਾ ਉਸ ਆਦਮੀ ਨੂੰ ਦਿਆਂਗਾ ਜਿਹੜਾ ਉਸ ਸ਼ਹਿਰ ਉੱਤੇ ਹਮਲਾ ਕਰਕੇ ਉਸ ਨੂੰ ਹਰਾਵੇਗਾ। ਮੈਂ ਉਸ ਬੰਦੇ ਨਾਲ ਆਪਣੀ ਧੀ ਦਾ ਵਿਆਹ ਕਰ ਦਿਆਂਗਾ।”
17 ਆਥਨੀਏਲ ਕਾਲੇਬ ਦੇ ਭਰਾ ਕਨਜ਼ ਦਾ ਪੁੱਤਰ ਸੀ। ਆਥਨੀਏਲ ਨੇ ਉਸ ਸ਼ਹਿਰ ਨੂੰ ਹਰਾ ਦਿੱਤਾ ਇਸ ਲਈ ਕਾਲੇਬ ਨੇ ਆਪਣੀ ਧੀ ਅਕਸਾਹ ਦਾ ਵਿਆਹ ਆਥਨੀਏਲ ਨਾਲ ਕਰ ਦਿੱਤਾ।
18 ਅਕਸਾਹ ਆਥਨੀਏਲ ਦੇ ਘਰ ਵਿੱਚ ਰਹਿਣ ਲਈ ਚਲੀ ਗਈ। ਆਥਨੀਏਲ ਨੇ ਅਕਸਾਹ ਨੂੰ ਆਖਿਆ ਕਿ ਉਹ ਆਪਣੇ ਪਿਤਾ ਕਾਲੇਬ ਤੋਂ ਕੁਝ ਹੋਰ ਧਰਤੀ ਮੰਗੇ। ਅਕਸਾਹ ਆਪਣੇ ਪਿਤਾ ਕੋਲ ਗਈ। ਜਦੋਂ ਉਹ ਆਪਣੇ ਗਧੇ ਤੋਂ ਉੱਤਰੀ ਤਾਂ ਕਾਲੇਬ ਨੇ ਉਸ ਨੂੰ ਪੁੱਛਿਆ, “ਤੂੰ ਕੀ ਚਾਹੁੰਦੀ ਹੈ?”
19 ਅਕਸਾਹ ਨੇ ਜਵਾਬ ਦਿੱਤਾ, “ਮੈਨੂੰ ਆਪਣੀਆਂ ਅਸੀਸਾਂ ਦੇ। ਤੂੰ ਮੈਨੂੰ ਨੇਗੇਵ ਵਿੱਚ ਸੁੱਕੀ ਮਾਰੂ ਧਰਤੀ ਦਿੱਤੀ ਹੈ। ਮਿਹਰਬਾਨੀ ਕਰਕੇ ਮੈਨੂੰ ਪਾਣੀ ਵਾਲੀ ਵੀ ਕੁਝ ਧਰਤੀ ਦੇ ਦੇ।” ਇਸ ਲਈ ਕਾਲੇਬ ਨੇ ਉਸ ਨੂੰ ਉਹੋ ਕੁਝ ਦੇ ਦਿੱਤਾ ਜੋ ਉਹ ਚਾਹੁੰਦੀ ਸੀ। ਉਸ ਨੇ ਉਸ ਨੂੰ ਉੱਪਰਲੀ ਅਤੇ ਹੇਠਲੀ ਜ਼ਮੀਨ ਦਿੱਤੀ, ਜਿਸ ਦੀਆਂ ਕੰਧਾਂ ਸਨ।
20 ਯਹੂਦਾਹ ਦੇ ਪਰਿਵਾਰ-ਸਮੂਹ ਨੇ ਉਹ ਧਰਤੀ ਲੈ ਲਈ ਜਿਸ ਬਾਰੇ ਪਰਮੇਸ਼ੁਰ ਨੇ ਉਨ੍ਹਾਂ ਨਾਲ ਇਕਰਾਰ ਕੀਤਾ ਸੀ। ਹਰ ਪਰਿਵਾਰ-ਸਮੂਹ ਨੂੰ ਧਰਤੀ ਦਾ ਹਿੱਸਾ ਮਿਲਿਆ।
21 ਯਹੂਦਾਹ ਦੇ ਪਰਿਵਾਰ-ਸਮੂਹ ਨੂੰ ਨੇਗੇਵ ਦੇ ਦੱਖਣੀ ਹਿੱਸੇ ਦੇ ਸਾਰੇ ਕਸਬੇ ਮਿਲ ਗਏ। ਇਹ ਕਸਬੇ ਅਦੋਮ ਦੀ ਸਰਹੱਦ ਦੇ ਨੇੜੇ ਸਨ। ਇਨ੍ਹਾਂ ਕਸਬਿਆਂ ਦੀ ਸੂਚੀ ਇਹ ਹੈ:
ਕਬਸਏਲ, ਏਦਰ, ਯਾਗੂਰ,
22 ਕੀਨਾਹ, ਦੀਮੋਨਾਹ, ਅਦਾਦਾਹ,
23 ਕਦਸ਼, ਹਾਸੋਰ, ਯਿਥਨਾਨ,
24 ਜ਼ੀਫ਼, ਤਲਮ, ਬਆਲੋਥ,
25 ਹਾਸੋਰ, ਹੱਦਤਾਹ, ਕਰੀਯੋਥ ਹਸਰੋਨ (ਹਾਸੋਰ),
26 ਅਮਾਮ, ਸ਼ਮਾ, ਮੋਲਾਦਾਹ,
27 ਹਸਰ ਗੱਦਾਹ, ਹਸ਼ਮੋਨ, ਬੈਤ ਪਾਲਟ,
28 ਹਸਰ ਸ਼ੂਆਲ, ਬਏਰ-ਸ਼ਬਾ, ਬਿਜ਼ਯੋਥਯਾਹ,
29 ਬਆਲਾਹ, ਇੱਯੀਮ, ਆਮਸ,
30 ਅਲਤੋਂਲਦ, ਕਸੀਲ, ਹਾਰਮਾਹ,
31 ਸਿਕਲਾਗ, ਮਦਮੰਨਾਹ, ਸਨਸੰਨਾਹ,
32 ਲਬਾਓਥ, ਸ਼ਿਲਹਿਮ, ਅਯਿਨ ਅਤੇ ਰਿੰਮੋਨ। ਕੁੱਲ ਮਿਲਾ ਕੇ ਉੱਥੇ ਉਨ੍ਹਾਂ ਦੇ ਸਾਰੇ ਖੇਤਾਂ ਸਮੇਤ 29 ਕਸਬੇ ਸਨ।
33 ਯਹੂਦਾਹ ਦੇ ਪਰਿਵਾਰ-ਸਮੂਹ ਨੂੰ ਪੱਛਮੀ ਤਰਾਈ ਵਿੱਚਲੇ ਕਸਬੇ ਵੀ ਮਿਲੇ। ਉਨ੍ਹਾਂ ਕਸਬਿਆਂ ਦੀ ਸੂਚੀ ਇਹ ਹੈ:
ਅਸ਼ਤਾਓਲ, ਸਾਰਾਹ, ਅਸ਼ਨਾਹ,
34 ਜ਼ਾਨੋਅਹ, ਏਨ ਗੱਨੀਮ, ਤੱਪੂਆਹ, ਏਨਾਮ,
35 ਯਰਮੂਥ, ਅੱਦੁਲਾਮ, ਸੋਕੋਹ, ਅਜ਼ੇਕਾਹ,
36 ਸ਼ਅਰਯਿਮ, ਅਦੀਥਾਯਿਮ ਅਤੇ ਗਦੇਰਾਹ ਗਦੇਰੋਥਯਿਮ ਕੁੱਲ ਮਿਲਾ ਕੇ ਉੱਥੇ 14 ਕਸਬੇ ਅਤੇ ਉਨ੍ਹਾਂ ਦੇ ਖੇਤ ਸਨ।
37 ਯਹੂਦਾਹ ਦੇ ਪਰਿਵਾਰ-ਸਮੂਹ ਨੂੰ ਇਹ ਕਸਬੇ ਵੀ ਦਿੱਤੇ ਗਏ:
ਸਨਾਨ, ਹਾਦਾਸ਼ਾਹ, ਮਿਗਦਲ ਗਾਦ,
38 ਦਿਲਾਨ, ਮਿਸਪਹ, ਯਾਕਥਏਲ,
39 ਲਾਕੀਸ਼, ਬਾਸੱਕਥ, ਅਗਲੋਨ,
40 ਕੱਬੋਨ, ਲਹਮਾਸ, ਕਿਥਲੀਸ਼,
41 ਗਦੇਰੋਥ, ਬੈਤ ਦਾਗੋਨ, ਨਅਮਾਹ ਅਤੇ ਮੱਕੇਦਾਹ। ਕੁੱਲ ਮਿਲਾ ਕੇ ਇਹ 16 ਕਸਬੇ ਅਤੇ ਉਨ੍ਹਾਂ ਦੇ ਦੁਆਲੇ ਖੇਤ ਸਨ।
42 ਯਹੂਦਾਹ ਦੇ ਲੋਕਾਂ ਨੇ ਇਹ ਕਸਬੇ ਵੀ ਹਾਸਿਲ ਕੀਤੇ:
ਲਿਬਨਾਹ, ਅਥਰ, ਆਸ਼ਾਨ,
43 ਯਿਫ਼ਤਾਹ, ਅਸ਼ਨਾਹ, ਨਸੀਬ,
44 ਕਈਲਾਹ, ਅਕਜ਼ੀਬ ਅਤੇ ਮਾਰੇਸ਼ਾਹ। ਕੁੱਲ ਮਿਲਾ ਕੇ ਇਹ ਨੌ ਕਸਬੇ ਸਨ ਅਤੇ ਉਨ੍ਹਾਂ ਦੇ ਇਰਦ-ਗਿਰਦ ਖੇਤ ਸਨ।
45 ਯਹੂਦਾਹ ਦੇ ਲੋਕਾਂ ਨੂੰ ਅਕਰੋਨ ਦਾ ਕਸਬਾ ਅਤੇ ਉਸ ਦੇ ਨੇੜੇ ਦੇ ਛੋਟੇ ਕਸਬੇ ਅਤੇ ਖੇਤ ਵੀ ਮਿਲੇ।
46 ਉਨ੍ਹਾਂ ਨੂੰ ਅਕਰੋਨ ਦੇ ਪੱਛਮ ਵੱਲ ਦਾ ਇਲਾਕਾ ਵੀ ਮਿਲਿਆ ਅਤੇ ਅਸ਼ਦੋਦ ਦੇ ਨੇੜੇ ਦੇ ਸਾਰੇ ਖੇਤ ਅਤੇ ਕਸਬੇ ਵੀ।
47 ਅਸ਼ਦੋਦ ਦੇ ਆਲੇ-ਦੁਆਲੇ ਦਾ ਸਾਰਾ ਇਲਾਕਾ ਅਤੇ ਉੱਥੋਂ ਦੇ ਛੋਟੇ ਕਸਬੇ ਯਹੂਦਾਹ ਦੀ ਧਰਤੀ ਦਾ ਹਿੱਸਾ ਸਨ। ਯਹੂਦਾਹ ਦੇ ਲੋਕਾਂ ਨੂੰ ਅੱਜ਼ਾਹ ਦੇ ਆਲੇ-ਦੁਆਲੇ ਦਾ ਇਲਾਕਾ ਉਸ ਦੇ ਨੇੜੇ ਦੇ ਖੇਤ ਅਤੇ ਕਸਬੇ ਵੀ ਮਿਲੇ। ਉਨ੍ਹਾਂ ਦੀ ਧਰਤੀ ਮਿਸਰ ਦੀ ਨਦੀ ਤੱਕ ਜਾਂਦੀ ਸੀ। ਅਤੇ ਉਨ੍ਹਾਂ ਦੀ ਧਰਤੀ ਮੱਧ ਸਾਗਰ ਦੇ ਕੰਢੇ ਦੇ ਨਾਲ-ਨਾਲ ਸੀ।
48 ਯਹੂਦਾਹ ਦੇ ਲੋਕਾਂ ਨੂੰ ਪਹਾੜੀ ਪ੍ਰਦੇਸ਼ ਦੇ ਕਸਬੇ ਵੀ ਦਿੱਤੇ ਗਏ। ਇਨ੍ਹਾਂ ਕਸਬਿਆਂ ਦੀ ਸੂਚੀ ਇਹ ਹੈ:
ਸ਼ਾਮੀਰ, ਯੱਤੀਰ, ਸੋਕੋਹ,
49 ਦੰਨਾਹ, ਕਿਰਯਥ ਸੰਨਾਹ (ਦਬਿਰ),
50 ਅਨਾਬ, ਅਸ਼ਤਮੋਹ, ਅਨੀਮ,
51 ਗੋਸ਼ਨ, ਹੋਲੋਨ ਅਤੇ ਗਿਲੋਹ। ਕੁੱਲ ਮਿਲਾ ਕੇ ਇਹ 11 ਕਸਬੇ ਸਨ ਅਤੇ ਇਨ੍ਹਾਂ ਦੇ ਆਲੇ-ਦੁਆਲੇ ਸਾਰੇ ਖੇਤ ਸਨ।
52 ਯਹੂਦਾਹ ਦੇ ਲੋਕਾਂ ਨੂੰ ਇਹ ਕਸਬੇ ਵੀ ਦਿੱਤੇ ਗਏ:
ਅਰਾਬ, ਦੂਮਾਹ, ਅਸ਼ਾਨ,
53 ਯਾਨੀਮ, ਬੈਤ ਤੱਪੂਆਹ, ਅਫ਼ੇਕਾਹ
54 ਹੁਮਤਾਹ, ਕਿਰਯਥ ਅਰਬਾ (ਹਬਰੋਨ) ਅਤੇ ਸੀਓਰ। ਇਹ 9 ਕਸਬੇ ਸਨ ਅਤੇ ਇਨ੍ਹਾਂ ਦੇ ਆਲੇ-ਦੁਆਲੇ ਦੇ ਖੇਤ ਸਨ।
55 ਯਹੂਦਾਹ ਦੇ ਲੋਕਾਂ ਨੂੰ ਇਹ ਕਸਬੇ ਵੀ ਦਿੱਤੇ ਗਏ:
ਮਾਓਨ, ਕਰਮਲ, ਜ਼ੀਫ਼, ਯੂਟਾਹ
56 ਯਿਜ਼ਰਏਲ, ਯਾਕਦਾਮ, ਜ਼ਾਨੋਅਹ,
57 ਕਯਿਨ, ਗਿਬਾਹ, ਅਤੇ ਤਿਮਨਾਹ। ਕੁੱਲ ਮਿਲਾ ਕੇ ਇਹ 10 ਕਸਬੇ ਅਤੇ ਇਨ੍ਹਾਂ ਦੇ ਆਲੇ-ਦੁਆਲੇ ਦੇ ਖੇਤ ਸਨ।
58 ਯਹੂਦਾਹ ਦੇ ਲੋਕਾਂ ਨੂੰ ਇਹ ਕਸਬੇ ਵੀ ਦਿੱਤੇ ਗਏ:
ਹਲਹੂਲ ਬੈਤ ਸੂਰ, ਗਦੋਰ,
59 ਮਅਰਾਥ, ਬੈਤ ਅਨੋਥ ਅਤੇ ਅਲਤਕੋਨ। ਕੁੱਲ ਮਿਲਾ ਕੇ ਇਹ 6 ਕਸਬੇ ਸਨ ਅਤੇ ਇਨ੍ਹਾਂ ਦੇ ਆਲੇ-ਦੁਆਲੇ ਖੇਤ ਸਨ।
60 ਯਹੂਦਾਹ ਦੇ ਲੋਕਾਂ ਨੂੰ ਰੱਬਾਹ ਅਤੇ ਕਿਰਯਥ ਬਆਲ (ਕਿਰਯਥ ਯਾਰੀਮ) ਦੇ ਦੋ ਸ਼ਹਿਰ ਵੀ ਦਿੱਤੇ ਗਏ।
61 ਯਹੂਦਾਹ ਦੇ ਲੋਕਾਂ ਨੂੰ ਮਾਰੂਥਲ ਦੇ ਕਸਬੇ ਵੀ ਦਿੱਤੇ ਗਏ। ਇਨ੍ਹਾਂ ਕਸਬਿਆਂ ਦੀ ਸੂਚੀ ਇਹ ਹੈ:
ਬੈਤ ਅਰਾਬਾਹ, ਮਿੱਦੀਨ, ਸੱਕਾਕਾਹ,
62 ਨਿਬਸ਼ਾਨ, ਸਾਲਟ ਸਿਟੀ ਅਤੇ ਏਨ ਗੱਦੀ। ਕੁੱਲ ਮਿਲਾ ਕੇ ਇਹ 6 ਕਸਬੇ ਅਤੇ ਇਨ੍ਹਾਂ ਦੇ ਖੇਤ ਸਨ।
63 ਯਹੂਦਾਹ ਦੀ ਫ਼ੌਜ ਯਰੂਸ਼ਲਮ ਵਿੱਚ ਰਹਿੰਦੇ ਯਬੂਸੀ ਲੋਕਾਂ ਨੂੰ ਬਾਹਰ ਨਹੀਂ ਕੱਢ ਸੱਕੀ। ਇਸ ਲਈ ਅੱਜ ਤੱਕ ਵੀ ਉੱਥੇ, ਯਰੂਸ਼ਲਮ ਵਿੱਚ, ਯਹੂਦਾਹ ਦੇ ਲੋਕਾਂ ਨਾਲ ਯਬੂਸੀ ਲੋਕ ਰਹਿ ਰਹੇ ਸਨ।